Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਸੋਸ਼ਲ ਮੀਡੀਆ ਦਾ ਵਰਤ
ਮੈਂ 2009 ਵਿਚ ਆਪਣਾ ਖਾਤਾ ਫੇਸਬੁੱਕ ਉਪਰ ਬਣਾ ਕੇ ਸੋਸ਼ਲ ਮੀਡੀਆ ‘ਚ ਪਹਿਲਾ ਪੈਰ ਪਾਇਆ ਸੀ। ਉਸ ਤੋਂ ਬਾਅਦ ਵੱਟਸਐਪ ਕਦੋਂ ਵਰਤਣ ਲੱਗਾ, ਉਸ ਸਬੰਧੀ ਕੁਝ ਵੀ ਯਾਦ ਨਹੀਂ ਹੈ। ਉਸ ਸਮੇਂ ਮੈਂ ਆਪਣੇ ਤਤਕਾਲੀਨ ਕਿੱਤੇ ਪੱਤਰਕਾਰੀ ਸਬੰਧੀ ਪ੍ਰਕਾਸ਼ਿਤ ਖ਼ਬਰਾਂ ਅਤੇ ਫੋਟੋਗ੍ਰਾਫ਼ੀ ਦਾ ਸ਼ੌਕ ਹੋਣ ਕਾਰਨ ਫੋਟੋਆਂ ਹੀ ਪਾਉਂਦਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਮੈਂ ਸਿਰਫ਼ ਆਪਣੀ ਪੋਸਟ ਪਾਉਣ ਤੋਂ ਬਾਅਦ ਫੇਸਬੁੱਕ ਖਾਤੇ ਨੂੰ ਤੁਰੰਤ ਬੰਦ ਕਰ ਦਿੰਦਾ ਸੀ। ਇਸ ਨਾਲ ਉਸ ਸਮੇਂ ਸੋਸ਼ਲ ਮੀਡੀਆ ਉਪਰ ਮੇਰਾ ਬਹੁਤਾ ਸਮਾਂ ਨਹੀਂ ਲੱਗਦਾ ਸੀ, ਪਰ ਫਿਰ ਮੇਰੀ ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਵੀ ਆਇਆ ਕਿ ਮੈਂ ਡਿਊਟੀ ਉਪਰ ਜਾਣ ਸਮੇਂ ਲੱਗਣ ਵਾਲਾ ਡੇਢ ਘੰਟੇ ਦਾ ਸਫ਼ਰ ਵੀ ਸੋਸ਼ਲ ਮੀਡੀਆ ਦੇ ਹੀ ਲੇਖੇ ਲਗਾਉਣ ਲੱਗਾ। ਕਿਸੇ ਕਿਸੇ ਦਿਨ ਤਾਂ ਅਜਿਹਾ ਵੀ ਹੁੰਦਾ ਸੀ ਕਿ ਰੇਲਗੱਡੀ ਦੇ ਰੋਜ਼ਾਨਾ ਸਫ਼ਰ ਵਾਲੇ ਸਾਥੀਆਂ ਨੇ ਮੰਜ਼ਿਲ ‘ਤੇ ਪੁੱਜਣ ਸਬੰਧੀ ਜਾਣਕਾਰੀ ਦੇਣੀ। ਫਿਰ ਗੱਡੀ ਤੋਂ ਹੇਠਾਂ ਉਤਰਨਾ, ਪਰ ਗੱਲ ਇੱਥੇ ਵੀ ਨਾ ਰੁਕੀ। ਮੈਂ ਉਸ ਤੋਂ ਅੱਗੇ ਚੱਲ ਕੇ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਵਰਤਣਾ ਸ਼ੁਰੂ ਕਰ ਦਿੱਤਾ। ਅੱਧਾ ਅੱਧਾ ਘੰਟਾ ਸਵੇਰੇ ਵੀ ਲੱਗਣ ਲੱਗਾ। ਅਜਿਹਾ ਹੋਣ ਕਾਰਨ ਮਹੀਨੇ ਵਿਚ ਦੋ ਤਿੰਨ ਵਾਰੀ ਗੱਡੀ ਵੀ ਮੈਥੋਂ ਖੁੰਝਣ ਲੱਗੀ। ਪਤਨੀ ਨੇ ਸ਼ਾਮ ਨੂੰ ਸਬਜ਼ੀ ਲਿਆਉਣ ਲਈ ਕਹਿਣਾ ਤਾਂ ‘ਜਾਂਦਾ ਹਾਂ, ਬੱਸ ਦੋ ਮਿੰਟ‘ ਵਰਗੇ ਜਵਾਬ ਸੁਣ ਕੇ ਅਖ਼ੀਰ ਉਹ ਅੱਕ ਕੇ ਦਾਲ ਬਣਾ ਕੇ ਰੋਟੀ ਖਾਣ ਦਾ ਪ੍ਰ?ਬੰਧ ਖ਼ੁਦ ਹੀ ਕਰ ਲੈਂਦੀ।
ਇਕ ਦਿਨ ਅਚਾਨਕ ਫਰਵਰੀ 2017 ਵਿਚ ਮੈਂ ਮਹਿਸੂਸ ਕੀਤਾ ਕਿ ਮੈਂ ਤਾਂ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੀ ਪਕੜ ਵਿਚ ਆ ਚੁੱਕਾ ਹਾਂ। ਸਭ ਤੋਂ ਪਹਿਲਾਂ ਸਮਾਰਟ ਫੋਨ ਤਿਆਗ ਕੇ ਵੱਟਸਐਪ ਤੋਂ ਪਾਸਾ ਵੱਟਿਆ। ਤਕਰੀਬਨ ਪੰਦਰਾਂ ਦਿਨ ਵੱਡੇ ਫੋਨ ਦੀ ਘਾਟ ਮਹਿਸੂਸ ਹੋਈ। ਉਨ੍ਹਾਂ ਦਿਨਾਂ ਵਿਚ ਮੰਜੇ ਉਪਰ ਪਿਆਂ-ਪਿਆਂ ਸਿਰਹਾਣੇ ਹੇਠ ਹੱਥ ਫੇਰ ਕੇ ਵੇਖਣਾ ਕੋਈ ਨਵਾਂ ਮੈਸੇਜ ਤਾਂ ਨਹੀਂ ਆਇਆ, ਪਰ ਸਿਰਹਾਣੇ ਹੇਠ ਮੋਬਾਈਲ ਨਾ ਹੋਣ ਕਾਰਨ ਅੱਚਵੀਂ ਜਿਹੀ ਲੱਗੀ ਰਹਿਣੀ। ਉਨ੍ਹਾਂ ਦਿਨਾਂ ਵਿਚ ਕੁੱਲ ਮਿਲਾ ਕੇ ਮੇਰੀ ਹਾਲਤ ਕਿਸੇ ਅਮਲੀ ਤੋਂ ਘੱਟ ਨਹੀਂ ਸੀ, ਪਰ ਦੂਜੇ ਪਾਸੇ ਜ਼ਿੰਦਗੀ ਵਿਚ ਘਰੇਲੂ ਕੰਮ-ਕਾਜ ਲਈ ਸਮਾਂ ਵੱਧ ਮਿਲਣ ਲੱਗਾ। ਪਹਿਲੀ ਵਾਰੀ ਕਹਿਣ ਉਪਰ ਸਬਜ਼ੀ ਆ ਜਾਣ ਕਾਰਨ ਲਾਣੇਦਾਰਨੀ ਦਾ ਹੁਕਮ ਵੀ ਪਹਿਲੇ ਹੱਲੇ ਹੀ ਪੂਰਾ ਹੋਣ ਲੱਗਾ। ਸਬਜ਼ੀ ਲੈਣ ਜਾਣ ਸਮੇਂ ਛੋਟੇ ਬੱਚੇ ਨੂੰ ਆਪਣੇ ਨਾਲ ਲੈ ਜਾਣਾ ਅਤੇ ਰਸਤੇ ਵਿਚ ਆਉਂਦੇ ਪਾਰਕ ‘ਚ ਉਸ ਨੂੰ ਪੀਂਘ ਉਪਰ ਝੂਟੇ ਵੀ ਦਿਵਾ ਦੇਣੇ। ਉਸ ਨੇ ਖ਼ੁਸ਼ੀ ਵਿਚ ਕਿਲਕਾਰੀਆਂ ਮਾਰਨੀਆਂ। ਉਸ ਦੀ ਖ਼ੁਸ਼ੀ ਆਸੇ-ਪਾਸੇ ਖ਼ੁਸ਼ੀਆਂ ਫੈਲਾਉਂਦੀ। ਆਪਣੀ ਜ਼ਿੰਦਗੀ ਵਿਚ ਪਏ ਫ਼ਰਕ ਨੂੰ ਵੇਖ ਕੇ ਫ਼ੈਸਲਾ ਕੀਤਾ ਕਿ ਹੁਣ ਫੇਸਬੁੱਕ ਸਬੰਧੀ ਵੀ ਵਰਤ ਰੱਖਿਆ ਜਾਵੇ। ਮੈਂ ਫੇਸਬੁੱਕ ਸਿਰਫ਼ ਕੰਪਿਊਟਰ ਉਪਰ ਹੀ ਚਲਾਉਂਦਾ ਸੀ। ਪਹਿਲੇ ਹੱਲੇ ਫੇਸਬੁੱਕ ਉਪਰ ਪੋਸਟਾਂ ਪਾਉਣ ਤੋਂ ਗੁਰੇਜ਼ ਕਰਨ ਲੱਗਿਆ। ਮੈਂ ਇਹ ਵਰਤ 21 ਅਗਸਤ 2018 ਨੂੰ ਸ਼ੁਰੂ ਕੀਤਾ। ਮੈਂ ਅਖ਼ੀਰ ਵਿਚ ਅਖ਼ਬਾਰ ‘ਚ ਛਪਿਆ ਹੋਇਆ ਆਪਣਾ ਲੇਖ ਪਾਇਆ ਸੀ। ਉਸ ਤੋਂ ਬਾਅਦ ਫੇਸਬੁੱਕ ਉਪਰ ਕੋਈ ਚੀਜ਼ ਵੀ ਪੋਸਟ ਨਹੀਂ ਕੀਤੀ। ਫੇਸਬੁੱਕ ਵੇਖਣ ਦਾ ਕੰਮ ਵੀ ਹਫ਼ਤੇ ਵਿਚ ਦੋ ਤਿੰਨ ਵਾਰੀ ਵੇਖਣ ਵਾਲਾ ਹੀ ਰਹਿ ਗਿਆ। ਇਸ ਸਦਕਾ ਜ਼ਿੰਦਗੀ ਵਿਚ ਸਮਾਂ ਹੋਰ ਵੀ ਜ਼ਿਆਦਾ ਮਿਲਣ ਲੱਗਾ। ਹੁਣ ਨਵਾਂ ਫ਼ੈਸਲਾ ਲਿਆ ਕਿ ਨਵੰਬਰ ਵਿਚ ਫੇਸਬੁੱਕ ਨੂੰ ਵੀ ਪੱਕੇ ਤੌਰ ‘ਤੇ ਹੀ ਛੱਡ ਦੇਣਾ ਹੈ। ਇਸ ਦੇ ਬਦਲ ਵਿਚ ਮੈਂ ਨਵਾਂ ਤਰੀਕਾ ਅਪਣਾਇਆ ਹੈ। ਆਪਣੇ ਘਰ ਇਕ ਰੇਡੀਓ ਲਿਆਂਦਾ। ਹੁਣ ਸਵੇਰੇ ਡਿਊਟੀ ਜਾਣ ਤੋਂ ਪਹਿਲਾਂ ਰੇਡੀਓ ਉਪਰ ਗੁਰਬਾਣੀ ਅਤੇ ਧਾਰਮਿਕ ਸ਼ਬਦ ਸੁਣਦਾ ਹਾਂ ਜਿਸ ਨਾਲ ਮਨ ਨੂੰ ਸ਼ਾਂਤੀ ਮਿਲਣ ਲੱਗੀ ਹੈ। ਡਿਊਟੀ ਤੋਂ ਵਾਪਸ ਆ ਕੇ ਸ਼ਾਮ ਨੂੰ ਰੇਡੀਓ ਤੋਂ ਚੰਡੀਗੜ੍ਹ ਰੇਡੀਓ ਸਟੇਸ਼ਨ ਤੋਂ ਪ੍ਰਸਾਰਿਤ ਹੁੰਦੀਆਂ ਦਸ ਮਿੰਟ ਦੀਆਂ ਖ਼ਬਰਾਂ ਨਾਲ ਸਮਾਜ ਵਿਚ ਵਾਪਰਦੀਆਂ ਘਟਨਾਵਾਂ ਅਤੇ ਸਿਆਸੀ ਹਲਚਲ ਤੋਂ ਜਾਣੂੰ ਹੋ ਜਾਂਦਾ ਹਾਂ। ਇਸ ਵਰਤ ਸਦਕਾ ਪਰਿਵਾਰ ਤੇ ਸਮਾਜ ਵਿਚ ਆਪਣੇ ਫ਼ਰਜ਼ ਨਿਭਾਉਂਦਿਆਂ ਹਰ ਵੇਲੇ ਹਲਕਾ ਮਹਿਸੂਸ ਕਰਦਾ ਹਾਂ।
ਮਾਲਵਿੰਦਰ ਤਿਉਣਾ ਪੁਜਾਰੀਆਂ
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback