Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਅਮਰੀਕਾ-ਇਰਾਨ ਸੰਕਟ ਤੇ ਖਾੜੀ ਖਿੱਤੇ ਦੇ ਹਾਲਾਤ
ਬਸਤੀਵਾਦੀ ਦੌਰ ਬਾਰੇ ਇਹ ਅਕਸਰ ਕਿਹਾ ਜਾਂਦਾ ਹੈ ਕਿ ਬਰਤਾਨੀਆ ਦਾ ਸੂਰਜ ਕਦੇ ਵੀ ਨਹੀਂ ਛਿਪਦਾ ਸੀ। ਹੁਣ ਇਹ ਕਿਹਾ ਜਾਂਦਾ ਹੈ ਕਿ ਅਮਰੀਕਾ ਦੀ ਮਿਲਟਰੀ ਦੁਨੀਆ ਦੇ ਹਰ ਕੋਨੇ ਵਿਚ ਹੈ, ਉਸ ਦਾ ਵੀ ਕਿਤੇ ਸੂਰਜ ਨਹੀਂ ਛਿਪਦਾ। ਅਮਰੀਕਨ ਧੌਂਸ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਇਹ ਆਏ ਦਿਨ ਕਿਸੇ ਨਾਲ ਕਿਸੇ ਮੁਲਕ ਨਾਲ ਟਕਰਾਅ ਵਿਚ ਆ ਰਿਹਾ ਹੈ। 20ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਵਿਚ ਇਸ ਨੇ ਦੁਨੀਆ ਦੇ ਵੱਖ ਵੱਖ ਕੋਨਿਆਂ ਵਿਚ ਕਈ ਮੁਲਕਾਂ ਦੀਆਂ ਸਰਕਾਰਾਂ ਤੋੜੀਆਂ, ਜੰਗਾਂ ਲੜੀਆਂ ਅਤੇ ਤਬਾਹੀ ਕੀਤੀ ਹੈ। ਉਂਜ, ਹਕੀਕਤ ਇਹ ਹੈ ਕਿ ਵੱਖ ਵੱਖ ਜੰਗਾਂ ਵਿਚੋਂ ਅਮਰੀਕਾ ਨਿਕਲਣ ਦੀ ਥਾਂ ਲਗਾਤਾਰ ਫਸਦਾ ਰਿਹਾ ਹੈ ਅਤੇ ਜੰਗ ਦੀ ਤਬਾਹੀ ਤੋਂ ਬਾਅਦ ਆਪਣੇ ਹਿੱਤਾਂ ਦੀ ਰੱਖਿਆ ਲਈ ਆਪਣੇ ਪੱਖੀ ਸਰਕਾਰਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਫਿਰ ਵੀ ਜੰਗਾਂ ਤੋਂ ਪੀੜਤ ਮੁਲਕ ਜਾਂ ਤਾਂ ਆਪਸੀ ਲੜਾਈਆਂ ਵਿਚ ਉਲਝ ਗਏ ਜਾਂ ਫਿਰ ਆਰਥਿਕ ਮੰਦਵਾੜਿਆਂ ਦਾ ਸ਼ਿਕਾਰ ਹੋ ਗਏ ਤੇ ਭਿਆਨਕ ਤਰਾਸਦੀਆਂ ਵਿਚ ਬਦਲ ਗਏ। ਇਰਾਕ, ਅਫਗਾਨਿਸਤਾਨ, ਸੀਰੀਆ, ਲਿਬਨਾਨ ਆਦਿ ਅਜਿਹੀਆਂ ਹੀ ਮਿਸਾਲਾਂ ਹਨ।
ਅਮਰੀਕਾ ਨੇ ਖਾੜੀ ਵਿਚ ਸਭ ਤੋਂ ਵੱਡੀ ਜੰਗ ਇਰਾਕ ਦੇ ਖਿਲਾਫ਼ ਸੱਦਾਮ ਹੁਸੈਨ ਨੂੰ ਸੱਤਾ ਵਿਚੋਂ ਪਰ੍ਹੇ ਕਰਨ ਲਈ ਇਸ ਕਰਕੇ ਲੜੀ ਕਿ ਉਹ ਉਸ ਦੇ ਟੀਚਿਆਂ ਦੀ ਪੂਰਤੀ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਸੀ। ਤੇਲ ਦੇ ਭੰਡਾਰਾਂ ਪਿੱਛੇ ਜਿਸ ਤਰ੍ਹਾਂ ਦੀ ਲਲਕ ਅਮਰੀਕਾ ਅੰਦਰ ਪੈਦਾ ਹੋਈ, ਉਸ ਨੇ ਇਸ ਖਿੱਤੇ ਨੂੰ ਤਬਾਹੀ ਤੱਕ ਪਹੁੰਚਾ ਦਿੱਤਾ। ਸਾਊਦੀ ਅਰਬ ਜਿਸ ਦੀ ਸਮੁੱਚੀ ਸੁਰੱਖਿਆ ਇਕ ਤਰ੍ਹਾਂ ਨਾਲ ਅਮਰੀਕਾ ਕੋਲ ਠੇਕੇ ਤੇ ਹੈ, ਵਿਚ ਵੱਖ ਵੱਖ ਇਸਲਾਮੀ ਗਰੁੱਪਾਂ ਨੂੰ ਮਦਦ ਕਰਨ ਅਤੇ ਪਨਾਹ ਦੇਣ ਦੇ ਦੋਸ਼ ਦੁਨੀਆ ਭਰ ਵਿਚ ਲੱਗ ਚੁੱਕੇ ਹਨ।
ਇਸ ਦੇ ਨਾਲ ਹੀ ਇਸ ਖਿੱਤੇ ਵਿਚ ਸਭ ਤੋਂ ਵੱਡੀ ਸੰਕਟ ਦੀ ਜੜ੍ਹ ਇਸਰਾਈਲ ਦੀਆਂ ਇੱਛਾਵਾਂ ਅਤੇ ਇਰਾਦਿਆਂ ਵਿਚ ਸਮੋਈ ਹੋਈ ਹੈ ਜਿਸ ਨੇ ਫ਼ਲਸਤੀਨ ਦੀ ਹੋਂਦ ਮਿਟਾਉਣ ਲਈ ਕੋਈ ਕਸਰ ਨਹੀਂ ਛੱਡੀ। ਤੱਤ ਰੂਪ ਵਿਚ ਇਸਰਾਈਲ ਅਮਰੀਕਾ ਦਾ ਉਹ ਪਿੱਠੂ ਹੈ ਜੋ ਇਸ ਖੇਤਰ ਵਿਚ ਕਿਸੇ ਵੀ ਹਾਲ ਸ਼ਾਂਤੀ ਦੇ ਪੱਖ ਵਿਚ ਨਹੀਂ, ਕਿਉਂਕਿ ਉਸ ਦਾ ਬਹੁਤਾ ਦਾਮੋਦਾਰ ਅਮਰੀਕਾ ਤੇ ਹੀ ਹੈ। ਇਸ ਖੇਤਰ ਵਿਚ ਜਿਸ ਤਰ੍ਹਾਂ ਇਰਾਨ ਨੇ ਆਪਣੀ ਪ੍ਰਭੂਸੱਤਾ ਬਰਕਰਾਰ ਰੱਖੀ ਹੋਈ ਹੈ, ਉਹ ਅਮਰੀਕਾ ਦੀਆਂ ਅੱਖਾਂ ਵਿਚ ਵੀ ਰੜਕਦੀ ਵੀ ਹੈ ਬਲਕਿ ਇਸਰਾਈਲ ਇਸ ਨੂੰ ਹੋਰ ਸ਼ਹਿ ਦੇ ਰਿਹਾ ਹੈ।
ਅਮਰੀਕਾ ਯੂਐਨਓ ਰਾਹੀਂ ਵੱਖ ਵੱਖ ਮੁਲਕਾਂ ਦੇ ਪਰਮਾਣੂ ਊਰਜਾ ਪ੍ਰਾਜੈਕਟਾਂ ਨੂੰ ਪਰਮਾਣੂ ਹਥਿਆਰਾਂ ਨਾਲ ਜੋੜ ਕੇ ਪਾਬੰਦੀਆਂ ਅਤੇ ਸ਼ਰਤਾਂ ਲਗਾਉਣ ਤੱਕ ਪਹੁੰਚ ਜਾਂਦਾ ਹੈ। ਪਿਛਲੇ 40 ਸਾਲਾਂ ਤੋਂ ਜਿਸ ਤਰ੍ਹਾਂ ਅਮਰੀਕਾ ਅਤੇ ਇਰਾਨ ਦਾ ਟਕਰਾਅ ਬਣਿਆ ਹੋਇਆ ਹੈ, ਉਹ ਹੁਣ ਚਰਮ ਸੀਮਾ ਤੇ ਪਹੁੰਚ ਗਿਆ ਹੈ। ਆਏ ਦਿਨ ਇਕ ਦੂਜੇ ਉਪਰ ਕੌਮਾਂਤਰੀ ਕਾਇਦੇ ਕਾਨੂੰਨ ਭੰਨਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਖਿੱਤੇ ਦੇ ਬਹੁਗਿਣਤੀ ਮੁਲਕਾਂ ਨੂੰ ਪਤਾ ਹੈ ਕਿ ਅਮਰੀਕਾ ਤਬਾਹੀ ਤਾਂ ਮਚਾ ਸਕਦਾ ਹੈ ਪਰ ਇਹ ਮੁੜ ਉਸ ਦੀ ਪਿੱਠ ਤੇ ਨਹੀਂ ਖੜ੍ਹਦਾ ਅਤੇ ਉਸ ਮੁਲਕ ਨੂੰ ਆਰਥਿਕ ਸੰਕਟ ਵਿਚੋਂ ਉਭਾਰਨ ਦਾ ਅਮਰੀਕਾ ਦਾ ਕੋਈ ਵੀ ਸਰੋਕਾਰ ਨਹੀਂ ਹੁੰਦਾ। ਅਜਿਹੀਆਂ ਮਿਸਾਲਾਂ ਅਰਬ ਖਾੜੀ ਤੋਂ ਲੈ ਕੇ ਲਾਤੀਨੀ ਅਮਰੀਕਾ ਅਤੇ ਏਸ਼ੀਆ ਤੱਕ ਭਰੀਆਂ ਪਈਆਂ ਹਨ।
ਅਮਰੀਕਾ ਦਾ ਸਭ ਤੋਂ ਵੱਡਾ ਸਰੋਕਾਰ ਇਸ ਖਿੱਤੇ ਵਿਚਲੇ ਤੇਲ ਭੰਡਾਰਾਂ ਉਪਰ ਆਪਣੀ ਸਰਦਾਰੀ ਕਾਇਮ ਰੱਖਣਾ ਹੈ ਤਾਂ ਕਿ ਇਸ ਰਾਹੀਂ ਦੁਨੀਆ ਦੇ ਵੱਖ ਵੱਖ ਮੁਲਕਾਂ, ਇਥੋਂ ਤੱਕ ਯੂਰੋਪ ਦੇ ਮੁਲਕਾਂ ਨੂੰ ਵੀ ਹੇਠਾਂ ਲਗਾਇਆ ਜਾ ਸਕੇ। ਅਮਰੀਕਾ ਨੇ ਜਿਸ ਪੱਧਰ ਤੇ ਆਪਣੇ ਮੁਲਕ ਦੀ ਆਰਥਿਕਤਾ ਨੂੰ ਮਿਲਟਰੀ ਸਨਅਤ ਆਰਥਿਕਤਾ ਬਣਾ ਲਿਆ ਹੈ, ਆਧੁਨਿਕ ਹਥਿਆਰ ਬਣਾਉਣੇ, ਵੇਚਣੇ ਅਤੇ ਇਨ੍ਹਾਂ ਦੀ ਦੁਰਵਰਤੋਂ ਕਰਨਾ ਇਸ ਦਾ ਕੇਂਦਰੀ ਸਰੋਕਾਰ ਬਣ ਚੁੱਕਿਆ ਹੈ। ਹੁਣ ਜਦੋਂ ਨਿੱਤ ਰੋਜ਼ ਕਿਸੇ ਨਾ ਕਿਸੇ ਮੁਲਕ ਨਾਲ ਅਮਰੀਕਾ ਟਕਰਾਅ ਵਿਚ ਆ ਰਿਹਾ ਹੈ, ਧਮਕੀਆਂ ਤੋਂ ਲੈ ਕੇ ਜੰਗ ਤੱਕ ਦੀ ਨੌਬਤ ਆ ਚੁੱਕੀ ਹੈ।
ਇਨ੍ਹਾਂ ਸਾਰੇ ਪੱਖਾਂ ਨੂੰ ਦੇਖਦਿਆਂ ਹਰ ਮੁਲਕ ਅਮਰੀਕਾ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦਾ ਹੈ ਅਤੇ ਇਸ ਦਾ ਸਾਥ ਦੇਣ ਤੋਂ ਕੰਨੀਂ ਕਤਰਾਉਂਦਾ ਹੈ। ਇਰਾਨ ਅਮਰੀਕਾ ਸੰਕਟ ਵਿਚ ਭਾਵੇਂ ਯੂਰੋਪੀਅਨ ਮੁਲਕ ਅਮਰੀਕਾ ਨਾਲ ਖੜ੍ਹੇ ਦਿਖਾਈ ਦਿੰਦੇ ਹਨ ਪਰ ਉਨ੍ਹਾਂ ਅੰਦਰ ਇੰਨੀ ਜਾਨ ਨਹੀਂ ਕਿ ਉਸ ਦੇ ਹਮਲਾਵਰ ਰੁਖ਼ ਨਾਲ ਜੁੜ ਕੇ ਕੋਈ ਪਹਿਲਕਦਮੀ ਕਰ ਸਕਣ ਦੇ ਸਮਰਥ ਹੋਣ। ਅਜਿਹੇ ਹਾਲਾਤ ਵਿਚ ਇਰਾਨ ਵੱਲੋਂ ਦਿਖਾਈ ਜਾ ਰਹੀ ਜੁਰਅਤ ਅਮਰੀਕਾ ਅਤੇ ਯੂਰੋਪੀਅਨ ਮੁਲਕਾਂ ਨੂੰ ਕੰਬਣੀ ਛੇੜ ਰਹੀ ਹੈ; ਹਾਲਾਂਕਿ ਅਮਰੀਕਾ ਨੇ ਆਪਣੇ ਪੁਰਾਣੇ ਕਾਇਦੇ ਕਾਨੂੰਨਾਂ ਅਨੁਸਾਰ ਇਰਾਨ ਤੇ ਆਰਥਿਕ ਬੰਦਸ਼ਾਂ ਲਗਾ ਦਿੱਤੀਆਂ ਹਨ ਜੋ ਕਈ ਵਾਰੀ ਪਹਿਲਾਂ ਵੀ ਲੱਗ ਚੁੱਕੀਆਂ ਹਨ। ਇਸ ਦਾ ਮੋੜਵਾਂ ਜਵਾਬ ਦਿੰਦੇ ਹੋਏ ਇਰਾਨ ਨੇ ਪਰਮਾਣੂ ਊਰਜਾ ਦੇ ਸਵਾਲ ਤੇ ਸੰਧੀ (2015) ਨੂੰ ਖੁੱਲ੍ਹੇਆਮ ਤੋੜਨ ਦਾ ਐਲਾਨ ਹੀ ਨਹੀਂ ਕੀਤਾ ਬਲਕਿ ਇਸ ਹੱਦ ਤੱਕ ਅਮਰੀਕਾ ਅਤੇ ਯੂਰੋਪੀਅਨ ਮੁਲਕਾਂ ਨੂੰ ਵੰਗਾਰਿਆ ਹੈ ਕਿ ਇਹ ਸੰਧੀ ਦੇ ਨਿਯਮ ਛਿੱਕੇ ਟੰਗ ਰਿਹਾ ਹੈ। ਯੂਰੇਨੀਅਮ ਦੀ ਸੁਧਾਈ ਜੋ ਪਰਮਾਣੂ ਹਥਿਆਰ ਬਣਾਉਣ ਲਈ ਜ਼ਰੂਰੀ ਹੈ, ਵਿਚ ਵਾਧਾ ਕਰ ਰਿਹਾ ਹੈ। ਇਰਾਨ ਨੇ ਯੂਰੋਪੀਅਨ ਮੁਲਕਾਂ ਨੂੰ ਵੰਗਾਰਿਆ ਹੈ ਕਿ ਇਨ੍ਹਾਂ ਅੰਦਰ ਅਮਰੀਕਾ ਨੂੰ ਕੁਝ ਕਹਿਣ ਦੀ ਜੁਅਰਤ ਹੀ ਨਹੀਂ ਹੈ।
ਯਾਦ ਰਹੇ ਕਿ ਭਾਰਤ ਨੇ ਇਰਾਨ ਤੋਂ ਤੇਲ ਦੀ ਸਪਲਾਈ ਰੋਕਣ ਸਬੰਧੀ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ। ਅਰਬ ਦੀ ਖਾੜੀ ਦੇ ਪ੍ਰਸਿੱਧ ਵਿਸ਼ਲੇਸ਼ਕ ਰੌਬਰਟ ਫਿਸਕ ਦਾ ਕਹਿਣਾ ਹੈ ਕਿ ਇਰਾਨ ਅਮਰੀਕਾ ਦੇ ਤਜਰਬਿਆਂ ਤੋਂ ਪੂਰੀ ਤਰ੍ਹਾਂ ਵਾਕਿਫ ਹੈ; ਜਿਵੇਂ ਆਰਥਿਕ ਮੰਦਵਾੜੇ ਵਿਚ ਮੁਲਕ ਨੂੰ ਫਸਾਉਣਾ, ਬੇਚੈਨੀ ਪੈਦਾ ਕਰਨੀ, ਰਾਜ ਪਲਟੇ ਕਰਨੇ ਆਦਿ।
ਇਸ ਵੇਲੇ ਖਾੜੀ ਵਿਚ ਜੋ ਹਾਲਾਤ ਹਨ, ਉਸ ਤੋਂ ਸ਼ਾਇਦ ਅਮਰੀਕਾ ਵੀ ਅਨਜਾਣ ਹੈ। ਥਾਂ ਥਾਂ ਅਮਰੀਕਾ ਖਿਲਾਫ਼ ਲੁਕਵੇਂ ਜਾਂ ਖੁੱਲ੍ਹੇ ਰੂਪ ਵਿਚ ਵਿਰੋਧ ਧੁਖ ਰਿਹਾ ਹੈ। ਹੁਣੇ ਜਿਹੇ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਜਿਸ ਨੂੰ ਅਮਰੀਕਾ ਨਿੱਤ ਹਮਲਾ ਕਰਨ ਦੀਆਂ ਧਮਕੀਆਂ ਦਿੰਦਾ ਸੀ, ਦੀ ਧਰਤੀ ਤੇ ਜਾ ਕੇ ਉਸ ਨੂੰ ਦੋਸਤ ਕਹਿਣਾ ਪਿਆ, ਕਿਉਂਕਿ ਇਸ ਖਿੱਤੇ ਵਿਚ ਚੀਨ ਨੇ ਸਿੱਧੀ ਪੁਜੀਸ਼ਨ ਲਈ ਹੋਈ ਹੈ ਕਿ ਉਹ ਇਰਾਨ ਤੋਂ ਤੇਲ ਦੀ ਸਪਲਾਈ ਜਾਰੀ ਰੱਖੇਗਾ। ਅਜਿਹੀ ਹੀ ਪੁਜੀਸ਼ਨ ਜਾਪਾਨ ਦੀ ਹੈ, ਹਾਲਾਂਕਿ ਅਮਰੀਕਾ ਜਾਪਾਨ ਨੂੰ ਇਰਾਨ ਖਿਲਾਫ਼ ਭੜਕਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।
ਅੱਜ ਹਾਲਾਤ ਇਹ ਹਨ ਕਿ ਅਮਰੀਕਾ ਆਪਣੀਆਂ ਪਹਿਲਾਂ ਵਾਲੀਆਂ ਪੁਜੀਸ਼ਨਾਂ ਤੋਂ ਹਿਲ ਵੀ ਰਿਹਾ ਹੈ। ਇਸ ਨੂੰ ਤੌਖਲਾ ਹੈ ਕਿ ਥਾਂ ਥਾਂ ਤੇ ਸ਼ੁਰੂ ਕੀਤੀਆਂ ਜੰਗਾਂ ਜੋ ਉਸ ਦਾ ਖਹਿੜਾ ਨਹੀਂ ਛੱਡ ਰਹੀਆਂ, ਵੱਡੇ ਵਿਰੋਧਾਂ ਨੂੰ ਜਨਮ ਦੇ ਰਹੀਆਂ ਹਨ। ਹੁਣੇ ਹੁਣੇ ਲਾਤੀਨੀ ਅਮਰੀਕਾ ਵਿਚ ਵੈਨੇਜ਼ੁਏਲਾ ਅਤੇ ਹੋਰ ਮੁਲਕਾਂ ਨਾਲ ਪਏ ਰੱਫੜ ਇਸ ਦੀ ਬੇਚੈਨੀ ਵਧਾ ਰਹੇ ਹਨ। ਅਫਗਾਨਿਸਤਾਨ ਜੰਗ ਤੋਂ ਬਾਅਦ ਵੀ ਇਸ ਦੇ ਪੈਰ ਨਹੀਂ ਲੱਗਣ ਦੇ ਰਿਹਾ। ਇਨ੍ਹਾਂ ਹਾਲਾਤ ਦੇ ਬਾਵਜੂਦ ਪੈਂਟਾਗਨ ਦਾ ਮੀਡੀਆ ਅਮਰੀਕਾ ਇਰਾਨ ਟਕਰਾਅ ਨੂੰ ਜੰਗ ਦੇ ਰੂਪ ਵਿਚ ਅਗਾਂਹ ਵਧਾਉਣ ਲਈ ਅੱਡੀ ਜੋਟੀ ਦਾ ਜ਼ੋਰ ਲਗਾ ਰਿਹਾ ਹੈ। ਟਰੰਪ ਦੇ ਦੋ ਸਲਾਹਕਾਰ ਜੌਨ ਬੈਲਟਨ ਤੇ ਮਾਈਕ ਪੋਂਪੀਓ ਜੰਗ ਦਾ ਫੋਬੀਆ ਖੜ੍ਹਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਾਲਾਂਕਿ ਅੰਦਰੋ-ਅੰਦਰੀ ਅਮਰੀਕਨਾਂ ਨੂੰ ਪਤਾ ਹੈ, ਇਥੋਂ ਤੱਕ ਟਰੰਪ ਨੂੰ ਵੀ ਪਤਾ ਹੈ ਕਿ ਇਕ ਵਾਰੀ ਜੰਗ ਸ਼ੁਰੂ ਹੋ ਗਈ ਤਾਂ ਇਹ ਵੱਡਾ ਰੂਪ ਲੈ ਸਕਦੀ ਹੈ। ਰੂਸ ਦੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਰਾਨ ਤਾਂ ਅਮਰੀਕਾ ਲਈ ਵਿਚਕਾਰਲਾ ਕਦਮ ਹੈ। ਅਸਲ ਜੰਗ ਤਾਂ ਉਹ ਰੂਸ ਖ਼ਿਲਾਫ਼ ਹੀ ਸੇਧਤ ਕਰਨੀ ਚਾਹੁੰਦਾ ਹੈ ਕਿਉਂਕਿ ਅਮਰੀਕਾ ਦਾ ਨਵ-ਉਦਾਰਵਾਦੀ ਪ੍ਰਾਜੈਕਟ ਪੂਰੀ ਤਰ੍ਹਾਂ ਖੋਖਲਾ ਹੋ ਚੁੱਕਾ ਹੈ। ਅਮਰੀਕਾ ਦੀ ਮੱਧ ਵਰਗ ਸ਼੍ਰੇਣੀ ਬੇਚੈਨੀ ਦੇ ਆਲਮ ਵਿਚੋਂ ਗੁਜ਼ਰ ਰਹੀ ਹੈ। ਰਾਸ਼ਟਰਪਤੀ ਦੀਆਂ ਆ ਰਹੀਆਂ ਚੋਣਾਂ ਵੀ ਟਰੰਪ ਨੂੰ ਸਤਾ ਰਹੀਆਂ ਹਨ। ਉਹ ਵੀ ਮੁਲਕ ਅੰਦਰ ਜੰਗ ਦਾ ਫੋਬੀਆ ਖੜ੍ਹਾ ਕਰਨਾ ਚਾਹੁੰਦਾ ਹੈ। ਖਾੜੀ ਬਾਰੇ ਸਿਆਸੀ ਵਿਸ਼ਲੇਸ਼ਕ ਤਾਰਿਕ ਅਲੀ ਦਾ ਕਹਿਣਾ ਹੈ ਕਿ ਅਰਬ ਸਾਗਰ ਵਿਚ ਅਮਰੀਕਾ ਇਸ ਕਰਕੇ ਵੀ ਵੱਧ ਰੁਚੀ ਲੈਂਦਾ ਹੈ ਕਿਉਂਕਿ ਸਮੁੱਚੀ ਦੁਨੀਆ ਨੂੰ ਇਥੋਂ ਤੇਲ ਦੀ ਸਪਲਾਈ ਹੁੰਦੀ ਹੈ। ਅਮਰੀਕਾ ਸਾਰੀ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਤੇ ਕਿਥੋਂ ਤੇਲ ਲੈ ਰਹੇ ਹੋ, ਇਹ ਸਭ ਕੁਝ ਉਸ ਦੀਆਂ ਨਜ਼ਰਾਂ ਵਿਚ ਹੈ। ਇਹ ਖਿੱਤਾ ਅਮਰੀਕਨਾਂ ਲਈ ਗਲੋਬਲ ਸਿਆਸੀ ਪੱਖਾਂ ਤੋਂ ਅਹਿਮੀਅਤ ਰੱਖਦਾ ਹੈ। ਸਾਰੀ ਦੁਨੀਆ ਇਸ ਵਕਤ ਆਰਥਿਕ ਸੰਕਟ ਵਿਚ ਫਸੀ ਹੋਈ ਹੈ। ਇਹ ਭਾਵੇਂ ਅਮਰੀਕਾ ਹੈ ਜਾਂ ਕੋਈ ਹੋਰ, ਜੰਗ ਤੋਂ ਕੋਈ ਵੱਡਾ ਲਾਭ ਨਹੀਂ ਲੈ ਸਕਦਾ ਬਲਕਿ ਖੁਦ ਅਤੇ ਦੁਨੀਆ ਨੂੰ ਹੋਰ ਸੰਕਟਾਂ ਵਿਚ ਸੁੱਟ ਸਕਦਾ ਹੈ। ਖਾੜੀ ਵਿਚ ਜੰਗ ਦੇ ਬੱਦਲ ਸੰਕਟ ਵਿਚ ਘਿਰੇ ਖਿੱਤੇ ਨੂੰ ਹੋਰ ਸੰਕਟਾਂ ਵਿਚ ਫਸਾ ਸਕਦੇ ਹਨ। ਅਜਿਹੇ ਹਾਲਾਤ ਵਿਚੋਂ ਉਭਰਨ ਲਈ ਵੱਖ ਵੱਖ ਮੁਲਕਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਮਰੀਕਾ ਵੱਲੋਂ ਖਾੜੀ ਵਿਚ ਬਣਾਏ ਜਾ ਰਹੇ ਜੰਗ ਵਾਲੇ ਮਾਹੌਲ ਨੂੰ ਰੋਕਣ ਲਈ ਇਸ ਦਾ ਡਟ ਕੇ ਵਿਰੋਧ ਕਰਨ ਅਤੇ ਇਰਾਨ ਦੀ ਖ਼ੁਦਮੁਖਤਾਰੀ ਨੂੰ ਬਰਕਰਾਰ ਰੱਖਣ। ਇਸ ਦੇ ਨਾਲ ਹੀ ਇਰਾਨ ਦੇ ਲੋਕਾਂ ਉੱਤੇ ਲਗਾਈਆਂ ਆਰਥਿਕ ਬੰਦਸ਼ਾਂ ਹਟਾਉਣ ਦੀ ਵਕਾਲਤ ਵੀ ਕਰਨੀ ਚਾਹੀਦੀ ਹੈ।
ਡਾ. ਕੁਲਦੀਪ ਸਿੰਘ
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback