Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਭਾਰਤ ਵਿਚ ਲਗਾਤਾਰ ਵੱਧ ਰਿਹਾ ਸੋਕੇ ਦਾ ਕਹਿਰ
ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਭਿਆਨਕ ਸੋਕਾ ਪਿਆ ਹੋਇਆ ਹੈ। ਇਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ 33 ਕਰੋੜ ਤੋਂ ਵਧੇਰੇ ਆਬਾਦੀ ਸੋਕੇ ਦੀ ਮਾਰ ਹੇਠ ਆ ਗਈ ਹੈ। ਜੋ ਰਾਜ ਵਧੇਰੇ ਪ੍ਰਭਾਵਿਤ ਹੋਏ ਹਨ, ਉਨ੍ਹਾਂ ਵਿਚ ਉੱਤਰ ਪ੍ਰਦੇਸ਼, ਝਾਰਖੰਡ, ਕਰਨਾਟਕ, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਿਲ ਹਨ। ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਇਸ ਮਸਲੇ ‘ਤੇ ਬੇਹੱਦ ਚਿੰਤਾ ਪ੍ਰਗਟਾਈ ਗਈ ਹੈ। ਉਸ ਨੇ ਕੇਂਦਰ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਸ ਸਬੰਧੀ ਸਾਰੇ ਰਾਜਾਂ ਨੂੰ ਸੁਚੇਤ ਕਰੇ। ਸਾਰੀਆਂ ਸੋਕੇ ਤੋਂ ਪ੍ਰਭਾਵਿਤ ਥਾਵਾਂ ਦੀ ਪਛਾਣ ਕੀਤੀ ਜਾਏ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਇਸ ਸਬੰਧੀ ਦੱਸਿਆ ਜਾਏ। ਸਵਰਾਜ ਅਭਿਆਨ ਨਾਂਅ ਦੀ ਇਕ ਸੰਸਥਾ ਨੇ ਇਸ ਭਿਆਨਕ ਮਹਾਮਾਰੀ ਸਬੰਧੀ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ, ਜਿਸ ਦੇ ਪ੍ਰਤੀਕਰਮ ਵਜੋਂ ਸਰਬਉੱਚ ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਇਸ ਸੰਕਟ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਵਿੱਤੀ ਸਾਧਨ ਜੁਟਾਉਣੇ ਚਾਹੀਦੇ ਹਨ। ਵੱਖ-ਵੱਖ ਰਾਜਾਂ ਦੇ ਜਿਨ੍ਹਾਂ ਵਿਅਕਤੀਆਂ ਨੂੰ ਮਨਰੇਗਾ ਯੋਜਨਾ ਅਧੀਨ ਸਹਾਇਤਾ ਨਹੀਂ ਮਿਲੀ, ਉਨ੍ਹਾਂ ਨੂੰ ਤੁਰੰਤ ਸਹਾਇਤਾ ਜਾਰੀ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਲਗਾਤਾਰ ਉੱਚ ਅਦਾਲਤ ਨੂੰ ਦੱਸਿਆ ਜਾਂਦਾ ਰਹੇ ਕਿ ਸਰਕਾਰ ਨੇ ਆਪਣੀ ਜਨਤਕ ਵੰਡ ਪ੍ਰਣਾਲੀ ਨੂੰ ਕਿਸ ਹੱਦ ਤੱਕ ਪ੍ਰਭਾਵਸ਼ਾਲੀ ਬਣਾਇਆ ਹੈ। ਮਹਾਰਾਸ਼ਟਰ ਵਿਚ ਲਾਤੂਰ ਜ਼ਿਲ੍ਹੇ ਵਿਚ ਤਾਂ ਪਾਣੀ ਦੀਆਂ ਗੱਡੀਆਂ ਭੇਜਣ ਤੱਕ ਦੀ ਨੌਬਤ ਵੀ ਆ ਗਈ ਸੀ। ਦੂਸਰੇ ਜ਼ਿਲ੍ਹਿਆਂ ਵਿਚ ਸਥਿਤੀ ਕੀ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਤੇਲੰਗਾਨਾ ਜ਼ਿਲ੍ਹੇ ਵਿਚ ਇਕ ਕਿਸਾਨ ਨੇ ਇਸ ਲਈ ਆਤਮ-ਹੱਤਿਆ ਕਰ ਲਈ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਸੋਕੇ ਦਾ ਦੌਰ ਚੱਲ ਰਿਹਾ ਸੀ। ਉਸ ਦੀ ਫ਼ਸਲ ਨਹੀਂ ਸੀ ਹੋਈ। ਚਾਰੇ ਖੁਣੋਂ ਉਸ ਦੇ ਪਸ਼ੂ ਮਰ ਗਏ ਸਨ। ਉਸ ਕੋਲ ਖਾਣ ਲਈ ਕੁਝ ਨਹੀਂ ਸੀ ਅਤੇ ਉਸ ਨੇ ਆਤਮ-ਹੱਤਿਆ ਕਰ ਲਈ। ਉਸ ਦੀ ਪਤਨੀ ਕੋਲ ਭਿੱਖਿਆ ਮੰਗਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਮਹਾਰਾਸ਼ਟਰ ਦੇ ਹੀ ਬੀੜ ਜ਼ਿਲ੍ਹੇ ਵਿਚ ਇਕ ਲੜਕੀ ਲੰਮਾ ਪੈਂਡਾ ਤੈਅ ਕਰਕੇ ਪਾਣੀ ਦੀ ਬਾਲਟੀ ਭਰਨ ਜਾਂਦੀ ਸੀ, ਜਦੋਂ ਪੰਜਵੀਂ ਵਾਰ ਉਹ ਭਰ ਗਰਮੀ ਵਿਚ ਪੈਂਡਾ ਕਰ ਰਹੀ ਸੀ ਤਾਂ ਉਸ ਦੀ ਮੌਤ ਹੋ ਗਈ। ਅਜਿਹੀ ਹਾਲਤ ਵਿਚੋਂ ਅੱਜ ਲੱਖਾਂ-ਕਰੋੜਾਂ ਵਿਅਕਤੀ ਗੁਜ਼ਰ ਰਹੇ ਹਨ। ਦੇਸ਼ ਦੀਆਂ ਜਲਗਾਹਾਂ ਵਿਚ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ‘ ਵਿਚ ਸੋਕੇ ਸਬੰਧੀ ਵੱਡੀ ਚਿੰਤਾ ਪ੍ਰਗਟਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੀਂਹ ਦੇ ਪਾਣੀ ਨੂੰ ਬਚਾਉਣ ਦਾ ਹਰ ਹੀਲਾ-ਵਸੀਲਾ ਕਰਨ। ਉਨ੍ਹਾਂ ਨੇ ਕੁਝ ਰਾਜਾਂ ਵਿਚ ਲਗਾਤਾਰ ਪਏ ਸੋਕੇ ਕਾਰਨ ਦੇਸ਼ ਭਰ ਵਿਚ ਲਗਾਤਾਰ ਪਾਣੀ ਦਾ ਪੱਧਰ ਘਟਣ ਦੀ ਗੱਲ ਵੀ ਕੀਤੀ ਸੀ। ਹਾਲਾਤ ਜਿਥੋਂ ਤੱਕ ਪੁੱਜ ਚੁੱਕੇ ਹਨ, ਉਹ ਵੱਸੋਂ ਬਾਹਰੇ ਹੋਏ ਜਾਪਦੇ ਹਨ। ਇਸ ਲਈ ਕੇਂਦਰ ਅਤੇ ਸਬੰਧਤ ਰਾਜ ਸਰਕਾਰਾਂ ਨੂੰ ਇਕਜੁਟ ਹੋ ਕੇ ਇਸ ਸਮੱਸਿਆ ਦੇ ਟਾਕਰੇ ਲਈ ਵੱਡੇ ਯਤਨ ਕਰਨ ਦੀ ਜ਼ਰੂਰਤ ਹੋਵੇਗੀ। ਪਿਛਲੇ ਦਿਨੀਂ ਇਹ ਖ਼ਬਰਾਂ ਵੀ ਨਸ਼ਰ ਹੁੰਦੀਆਂ ਰਹੀਆਂ ਹਨ ਕਿ ਜਿਨ੍ਹਾਂ ਰਾਜਾਂ ਵਿਚ ਸੋਕਾ ਪਿਆ ਹੋਇਆ ਹੈ, ਉਥੇ ਕਈ ਥਾਵਾਂ ‘ਤੇ ਕਿ੍ਰਕਟ ਮੈਚਾਂ ਦੇ ਆਯੋਜਨ ਨਾਲ ਮਣਾਂ-ਮੂੰਹੀਂ ਪਾਣੀ ਜ਼ਾਇਆ ਕੀਤਾ ਜਾ ਰਿਹਾ ਹੈ। ਇਕ ਰਾਜ ਵਿਚ ਸੋਕੇ ਦਾ ਜਾਇਜ਼ਾ ਲੈਣ ਗਏ ਮੰਤਰੀ ਸਾਹਿਬ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਮਣਾਂ-ਮੂੰਹੀਂ ਪਾਣੀ ਦਾ ਤਰੋਂਕਾ ਕੀਤਾ ਗਿਆ। ਮਹਾਰਾਸ਼ਟਰ ਦੀ ਰਾਜ ਮੰਤਰੀ ਪੰਕਜਾ ਮੁੰਡੇ ਦੀ ਗੱਲ ਬੇਹੱਦ ਅਫ਼ਸੋਸ ਵਾਲੀ ਕਹੀ ਜਾ ਸਕਦੀ ਹੈ ਕਿ ਸੋਕਾਗ੍ਰਸਤ ਖੇਤਰਾਂ ਦਾ ਦੌਰਾ ਕਰਦੇ ਹੋਏ ਉਹ ਆਪਣੀ ਸੈਲਫੀ ਲੈਂਦੀ ਰਹੀ ਹੈ ਅਤੇ ਫਿਰ ਉਸ ਨੂੰ ਉਹ ਦੇਸ਼ ਭਰ ਵਿਚ ਨਸ਼ਰ ਕਰਨ ਦਾ ਮਾਣ ਲੈਂਦੀ ਰਹੀ ਹੈ। ਅਸੀਂ ਹੁਣ ਤੋਂ ਮੌਨਸੂਨ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ ਹਾਂ ਪਰ ਸੋਚਣ ਵਾਲੀ ਗੱਲ ਇਸ ਹੈ ਕਿ ਜਿਨ੍ਹਾਂ ਥਾਵਾਂ ‘ਤੇ ਕੁਦਰਤ ਨੇ ਮਿਹਰਬਾਨੀ ਨਾ ਕੀਤੀ, ਉਨ੍ਹਾਂ ਦਾ ਕੀ ਬਣੇਗਾ? ਇਹ ਕੇਂਦਰ ਅਤੇ ਰਾਜ ਸਰਕਾਰਾਂ ਲਈ ਇਮਤਿਹਾਨ ਦੀ ਘੜੀ ਹੈ। ਉਨ੍ਹਾਂ ਨੂੰ ਹਰ ਹੀਲਾ-ਵਸੀਲਾ ਕਰਕੇ ਵੱਡੀ ਗਿਣਤੀ ਵਿਚ ਪ੍ਰਭਾਵਿਤ ਲੋਕਾਂ ਨੂੰ ਇਸ ਸਥਿਤੀ ‘ਚੋਂ ਕੱਢਣਾ ਹੋਵੇਗਾ। ਇਸ ਲਈ ਜਿਸ ਹੱਦ ਤੱਕ ਵੀ ਜਿੰਨੇ ਵੀ ਵੱਡੇ ਕਦਮ ਉਠਾਏ ਜਾਣੇ ਚਾਹੀਦੇ ਹਨ, ਉਨ੍ਹਾਂ ‘ਤੇ ਤੁਰੰਤ ਅਮਲ ਕਰਨਾ ਸਰਕਾਰ ਦੀ ਆਪਣੇ ਲੋਕਾਂ ਲਈ ਇਸ ਸਮੇਂ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback