Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਐਸ.ਏ. ਦੇ ਵਫਦ ਨੇ ਯੂ.ਐਨ. ਦੇ ਮੈਂਬਰਾਂ ਨਾਲ ਕੀਤੀ ਭੇਂਟ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਐਸ.ਏ. ਦਾ ਤਿੰਨ ਮੈਂਬਰੀ ਵਫਦ, ਜਿਸ ਵਿੱਚ ਬੂਟਾ ਸਿੰਘ ਖੜੋਦ ਕਨਵੀਨਰ, ਅਕਾਲੀ ਦਲ ਅੰਮ੍ਰਿਤਸਰ ਯੂ.ਐਸ.ਏ. ਦੇ ਜੋਗਾ ਸਿੰਘ ਪ੍ਰਧਾਨ ਨਿਊਜਰਸੀ ਅਤੇ ਭੁਪਿੰਦਰ ਸਿੰਘ ਸਨ, ਨੇ ਅਮਰੀਕਾ, ਯੂ.ਐਨ. ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਵਫਦ ਨੇ ਨਿਊਯਾਰਕ ਹੈੱਡਕੁਆਰਟਰ ਵਿਖੇ ਯੂ.ਐਨ. ਦੇ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਦੇ ਸੀਨੀਅਰ ਮੈਂਬਰਾਂ ਨਾਲ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਲਗਾਤਾਰ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕਹਾਣੀ ਦੱਸੀ ਤਾਂ ਕਿ ਉਹ ਸਿੱਖਾਂ ਦੀ ਖੁਦਮੁਖਤਿਆਰੀ ਦੀ ਲਹਿਰ ਤੇ ਕਾਬੂ ਪਾ ਸਕਣ। ਵਫਦ ਨੇ ਬੜੇ ਅਸਰਦਾਇਕ ਢੰਗ ਨਾਲ ਦੱਸਿਆ ਕਿ ਭਾਰਤ ਦੀ ਹਿੰਦੂਤਵੀ (ਆਰ.ਐਸ.ਐਸ.-ਵੀ.ਐਚ.ਪੀ. ਅਤੇ ਬਜਰੰਗ ਦਲ) ਸਰਕਾਰ, ਪੰਜਾਬ ਸੂਬੇ ਨੂੰ ਯੋਜਨਾਵੱਧ ਢੰਗ ਨਾਲ ਨਸ਼ਿਆਂ ਵਿਚ ਧੱਕ ਚੁੱਕੀ ਹੈ। ਦੱਸਿਆ ਗਿਆ ਕਿ ਇਹ ਘਿਨਾਉਣਾ ਕਾਰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੁਸ਼ਤਪਨਾਹੀ ਹੇਠ ਹੋ ਰਿਹਾ ਹੈ ਕਿਉਂਕਿ ਨਰਿੰਦਰ ਮੋਦੀ ਦਾ ਏਜੰਡਾ ਭਾਰਤ ਵਿਚੋਂ ਸਿੱਖ ਧਰਮ ਅਤੇ ਹੋਰ ਘੱਟ ਗਿਣਤੀਆਂ ਨੂੰ ਖਤਮ ਕਰਕੇ ਇਕ ਨਿਰੋਲ ਹਿੰਦੂ ਦੇਸ਼ ਬਣਾਉਣਾ ਹੈ।
ਯੂ.ਐਨ. ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਦੇ ਸੀਨੀਅਰ ਮੈਂਬਰਾਂ ਨੂੰ ਵਫਦ ਨੇ ਅਪੀਲ ਕੀਤੀ ਕਿ ਯੂ.ਐਨ. ਦੀ ਨਿਗਰਾਨੀ ਹੇਠ ਇਕ ਅਜਿਹਾ ਢਾਂਚਾ ਕਾਇਮ ਕੀਤਾ ਜਾਵੇ, ਜੋ ਸਿੱਖਾਂ ਦੀ ਖੁਦਮੁਖਤਿਆਰੀ ਦਾ ਮਤਾ ਯੂ.ਐਨ. ਦੇ ਸਾਹਮਣੇ ਰੱਖ ਸਕੇ। ਵਫਦ ਨੇ 1994 ਵਿਚ ਯੂ.ਐਨ. ਦੇ ਜਨਰਲ ਸਕੱਤਰ ਬੁਟਰਸ ਘਾਲੀ ਨੂੰ ਪੰਜਾਬ ਦੀ ਬਰਬਾਦੀ ਬਾਰੇ ਦਿੱਤੇ ਗਏ ਮੈਮੋਰੈਂਡਮ ਦੀ ਕਾਪੀ ਵੀ ਦਾਇਰ ਕੀਤੀ, ਜਿਸ ਉਪਰ ਸਿਮਰਨਜੀਤ ਸਿੰਘ ਮਾਨ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਪ੍ਰਕਾਸ਼ ਸਿੰਘ ਬਾਦਲ (ਸਾਬਕਾ ਮੁੱਖ ਮੰਤਰੀ ਪੰਜਾਬ), ਗੁਰਚਰਨ ਸਿੰਘ ਟੌਹੜਾ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸੁਖਬੀਰ ਸਿੰਘ, ਹਰਚਰਨ ਸਿੰਘ, ਰਜਿੰਦਰ ਸਿੰਘ ਮੌਂਗਾ ਅਤੇ ਇੰਦਰਪਾਲ ਸਿੰਘ ਦੇ ਦਸਤਖਤ ਹਨ।
ਅਕਾਲੀ ਦਲ ਅੰਮ੍ਰਿਤਸਰ ਯੂ.ਐਸ. ਦੀ ਵਫਦ ਨੇ ਯੂ.ਐਨ. ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਦੇ ਸੀਨੀਅਰ ਮੈਂਬਰਾਂ ਨੂੰ ਦੱਸਿਆ ਕਿ ਸਿੱਖ ਧਰਮ ਦੁਨੀਆ ਦੇ ਵੱਡੇ ਧਰਮਾਂ ਵਿਚੋਂ ਇਕ ਹੈ, ਪਰ ਯੂ.ਐਨ. ਵਿਚ ਸਾਡੀ ਕੋਈ ਪ੍ਰਤੀਨਿਧਤਾ ਨਹੀਂ ਹੈ।ਇਸ ਲਈ ਸਿੱਖ ਕਮਿਊਨਟੀ ਵਿਚੋਂ ਕੋਈ ਅਜਿਹੀ ਕਮੇਟੀ ਸਥਾਪਤ ਕਰਕੇ ਉਸ ਨੂੰ ਮਾਨਤਾ ਦਿੱਤੀ ਜਾਵੇ ਜੋ ਸਿੱਖਾਂ ਦੀ ਆਜ਼ਾਦੀ ਦੀ ਲਹਿਰ, ਸਿੱਖਾਂ ਦੀ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮੁੱਦਿਆਂ ਨੂੰ ਯੂ.ਐਨ. ਦੇ ਧਿਆਨ ਵਿਚ ਲਿਆ ਸਕੇ। ਜਿਸ ਤਰ੍ਹਾਂ ਕਸ਼ਮੀਰੀ ਅਤੇ ਫਲਸਤੀਨੀ ਕਰ ਰਹੇ ਹਨ।
ਵਫਦ ਨੇ ਮੰਗ ਕੀਤੀ ਕਿ ਸਿੱਖਾਂ ਨੂੰ ਐਥਨਿਕ ਅਤੇ ਧਾਰਮਿਕ ਘੱਟਗਿਣਤੀ ਦੇ ਤੌਰ ਤੇ ਮਾਨਤਾ ਦਿੱਤੀ ਜਾਵੇ, ਕਿਉਂਕਿ ਹੁਣ ਤੱਕ ਸਿੱਖਾਂ ਨੂੰ ਭਾਰਤ ਦੇ ਸੰਵਿਧਾਨ ਹੇਠ ਹਿੰਦੂ ਧਰਮ ਦਾ ਹੀ ਅੰਗ ਮੰਨਿਆ ਜਾਂਦਾ ਹੈ।ਇਸ ਮੌਕੇ ਭਾਰਤ ਦੀਆਂ ਜੇਲਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਬੰਦ ਕੀਤੇ ਸਿੰਘਾਂ ਦਾ ਮੁੱਦਾ ਵੀ ਯੂ.ਐਨ. ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਦੇ ਸੀਨੀਅਰ ਮੈਂਬਰਾਂ ਦੇ ਧਿਆਨ ਵਿਚ ਲਿਆਂਦਾ ਗਿਆ। ਦੱਸਿਆ ਗਿਆ ਕਿ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਗੁੱਠੇ ਲਾਉਣ ਲਈ ਕਿਸ ਤਰ੍ਹਾਂ ਕਾਲੇ ਕਾਨੂੰਨ ਜਾਂ ਝੂਠੇ ਕੇਸ ਪਾ ਕੇ ਸਾਲਾਂ ਬੱਧੀ ਸਲਾਖਾਂ ਪਿਛੇ ਰੱਖਿਆ ਜਾ ਰਿਹਾ ਹੈ।ਅਕਾਲੀ ਦਲ ਅੰਮ੍ਰਿਤਸਰ ਯੂ.ਐਸ. ਦੇ ਵਫਦ ਨੇ ਇਹ ਸਾਰੀ ਵਾਰਤਾ ਦਸਤਾਵੇਜ਼ਾਂ ਸਮੇਤ ਡਿਪਾਰਟਮੈਂਟ ਦੇ ਹਵਾਲੇ ਕਰਕੇ ਢੁੱਕਵੀਂ ਕਾਰਵਾਈ ਅਤੇ ਦਿਸ਼ਾ ਨਿਰਦੇਸ਼ ਦੀ ਵੀ ਅਪੀਲ ਕੀਤੀ ।
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback