Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਆਸਟ੍ਰੇਲੀਆਈ ਆਵਾਸ ਪ੍ਰਣਾਲੀ ਚ ਭਾਰੀ ਬਦਲਾਅ, ਪੇਂਡੂ ਖੇਤਰਾਂ ਚ ਵਧੇਰੇ ਮੌਕੇ
ਆਸਟ੍ਰੇਲੀਆ ਵਿੱਚ ਸਮੇਂ-ਸਮੇਂ 'ਤੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਭਾਰੀ ਬਦਲਾਅ ਵੇਖਣ ਨੂੰ ਮਿਲਦੇ ਹਨ। ਆਸਟ੍ਰੇਲੀਆ ਵਿੱਚ ਸਲਾਨਾ ਇਮੀਗ੍ਰੇਸ਼ਨ ਦੀ ਹੱਦ ਸਾਲ 2011 ਤੋਂ 190,000 ਹੈ ਪਰ ਬੀਤੇ ਵਿੱਤੀ ਵਰ੍ਹੇ ਦੌਰਾਨ ਇਮੀਗ੍ਰੇਸ਼ਨ 162,000 ਹੀ ਸੀ ਜੋ ਕਿ 2007 ਤੋਂ ਬਾਅਦ ਸਭ ਤੋਂ ਘੱਟ ਸੀ। ਇਮੀਗ੍ਰੇਸ਼ਨ ਸਬੰਧੀ ਰਾਜਨੀਤਿਕ ਬਹਿਸ ਭਖਣ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਦੀ ਹੱਦ ਨੂੰ 1,60,000 ਕਰਨਾ ਚਾਹੁੰਦੇ ਹਨ। ਉਹਨਾਂ ਨੇ ਸੂਬਾ ਸਰਕਾਰਾਂ ਨੂੰ ਇਮੀਗ੍ਰੇਸ਼ਨ ਸੰਬਧੀ ਵਧੇਰੇ ਅਖਤਿਆਰ ਦੇਣ ਦੀ ਗੱਲ ਵੀ ਕਹੀ। ਸੂਬਾ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਨ ਨੇ ਮੰਗ ਕੀਤੀ ਕਿ ਉਹਨਾਂ ਦੇ ਸੂਬੇ ਵਿੱਚ ਇਮੀਗ੍ਰੇਸ਼ਨ ਨੂੰ 50 ਫ਼ੀਸਦੀ ਘੱਟ ਕੀਤਾ ਜਾਵੇ ਜਦਕਿ ਏ. ਸੀ. ਟੀ. ਸਰਕਾਰ ਦਾ ਸਲਾਨਾ ਕੋਟਾ 800 ਤੋਂ ਵਧ ਕੇ 1400 ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲੰਘੇ ਸਾਲ 2018 ਦੌਰਾਨ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਦੇਸ਼ 'ਚ ਇਮੀਗ੍ਰੇਸ਼ਨ ਨੂੰ ਘੱਟ ਕਰਨ ਬਾਰੇ ਬਹਿਸ ਨੇ ਖਾਸਾ ਜ਼ੋਰ ਫੜੀ ਰੱਖਿਆ ਸੀ। ਜਿਸਦੇ ਚੱਲਦਿਆਂ ਦੇਸ਼ ਦੇ ਦੋ ਮਹਾਨਗਰਾਂ ਸਿਡਨੀ ਅਤੇ ਮੈਲਬੌਰਨ ਵਿੱਚ ਵੱਧ ਰਹੀ ਭੀੜ ਦਾ ਮੁੱਖ ਕਾਰਨ ਵੀ ਇਮੀਗ੍ਰੇਸ਼ਨ ਨੂੰ ਦੱਸਿਆ ਜਾ ਰਿਹਾ ਹੈ।
ਪੇਂਡੂ ਖੇਤਰਾਂ 'ਚ ਪ੍ਰਵਾਸੀਆਂ ਲਈ ਵਧੇਰੇ ਮੌਕੇ ਉਪਲਬਧ ਕਰਾਉਣ ਲਈ-
ਹੁਣ ਨਵੇਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਦੇ ਪੱਕੇ ਵਸ਼ਿੰਦੇ ਬਣਨ ਤੋਂ ਪਹਿਲਾਂ ਇੱਕ ਮਿੱਥਿਆ ਸਮਾਂ ਪੇਂਡੂ ਇਲਾਕਿਆਂ ਵਿੱਚ ਵਸਣਾ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਦੇਸ਼ 'ਚ ਇਮੀਗ੍ਰੇਸ਼ਨ ਦੇ ਰਾਜਨੀਤਿਕ ਮੁੱਦਾ ਬਣਨ 'ਤੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਹ ਬਿਆਨ ਵੀ ਦਿੱਤਾ ਕਿ ਉਹ ਸਾਲਾਨਾ ਇਮੀਗ੍ਰੇਸ਼ਨ ਦੇ ਪੱਧਰ ਨੂੰ ਇੱਕ ਲੱਖ ਨੱਬੇ ਹਾਜ਼ਰ ਤੋਂ ਘਟਾ ਕੇ ਇੱਕ ਲੱਖ ਸੱਠ ਹਾਜ਼ਰ ਕਰਨ ਦੇ ਹੱਕ ਵਿੱਚ ਹਨ। ਦੱਸਣਯੋਗ ਹੈ ਕਿ ਬੀਤੇ ਵਰ੍ਹੇ ਸਲਾਨਾ ਪੱਕੀ ਇਮੀਗ੍ਰੇਸ਼ਨ ਤਕਰੀਬਨ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਰਹੀ। ਜਿਸਦੇ ਕਾਰਨ ਵਿਦਿਆਰਥੀਆਂ ਨੂੰ ਪੱਕੇ ਹੋਣ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ, ਸਾਲ 2019 ਵਿੱਚ ਆਸਟ੍ਰੇਲੀਆ 'ਚ ਪੱਕੇ ਪੈਰੀਂ ਹੋਣਾਂ ਭਾਂਵੇ ਅਜੇ ਵੀ ਸੁਖਾਲਾ ਤਾਂ ਨਹੀਂ ਹੈ ਪਰ ਕੁੱਝ ਨਵੇਂ ਕਨੂੰਨਾਂ ਦੀ ਆਮਦ ਨਾਲ ਨਵੀਆਂ ਉਮੀਦਾਂ ਵੀ ਜਾਗੀਆਂ ਹਨ। ਹੁਣ ਸੂਬਾ ਵਿਕਟੋਰੀਆ ਅਤੇ ਨੋਰਦਰਨ ਟੇਰੀਟਰੀ ਵਿੱਚ ਪੱਕੇ ਹੋਣ ਦੇ ਨਵੇਂ ਰਾਹ ਵੀ ਖੁੱਲ ਗਏ ਹਨ।
2018 ਦੇ ਅਖੀਰ ਵਿੱਚ ਫੈਡਰਲ ਸਰਕਾਰ ਨੇ ਵਿਕਟੋਰੀਆ ਦੇ ਗ੍ਰੇਟ ਸਦਰਨ ਕ੍ਰਾਸ ਨਾਲ ਇੱਕ ਇਕਰਾਰਨਾਮਾ ਕੀਤਾ ਸੀ ਕਿ ਘੱਟ ਮੁਹਾਰਤ ਅਤੇ ਅੰਗਰੇਜ਼ੀ ਦੇ ਘੱਟ ਗਿਆਨ ਵਾਲੇ ਕਾਮਿਆਂ ਨੂੰ ਇਸ ਇਲਾਕੇ ਵਿੱਚ ਮਿੱਥੀ ਮਿਆਦ ਲਈ ਕੰਮ ਕਰਨ ਤੇ ਆਸਟ੍ਰੇਲੀਆ ਦਾ ਪਰਮਾਨੈਂਟ ਰੇਸੀਡੇੰਟ (ਪੀ.ਆਰ) ਬਣਨ ਦਾ ਮੌਕਾ ਦਿੱਤਾ ਜਾਵੇਗਾ। ਹੁਣ, ਨਵੇਂ ਸਾਲ ਤੋਂ ਡਾਮਾ ਨਾਮ ਦਾ ਇਹ ਇਕਰਾਰਨਾਮਾ ਨੋਰਦਰਨ ਟੇਰੀਟਰੀ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ। ਡਾਮਾ ਨਾਮ ਦਾ ਇਹ ਇਕਰਾਰਨਾਮਾ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਪੁਰਾਣੇ ਇਕਰਾਰਨਾਮੇ ਵਿੱਚ ਕਾਮਿਆਂ ਨੂੰ ਆਸਟ੍ਰੇਲੀਆ ਵਿੱਚ ਪੱਕੇ ਹੋਣ ਦਾ ਰਾਹ ਨਹੀਂ ਦਿੱਤਾ ਗਿਆ ਸੀ। ਇਹਨਾਂ ਇਕਰਾਰਨਾਮਿਆ ਤਹਿਤ ਪੇਂਡੂ ਇਲਾਕਿਆਂ ਵਿੱਚ ਰਹਿਣ ਅਤੇ ਕੰਮ ਕਰਨ ਤੇ ਰਾਜ਼ੀ ਬਿਨੈਕਾਰਾਂ ਨੂੰ ਕੰਮ 'ਚ ਮੁਹਾਰਿਤ, ਅੰਗਰੇਜ਼ੀ ਅਤੇ ਘੱਟੋ ਘੱਟ ਤਨਖਾਹ ਆਦਿ ਦੇ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ। ਸਰਕਾਰ ਦੀ ਮੰਨੀਏ ਤਾਂ ਆਉਂਦੇ ਸਮੇਂ ਵਿੱਚ ਅਜਿਹੇ ਇਕਰਾਰਨਾਮੇ ਆਸਟ੍ਰੇਲੀਆ ਦੇ ਕਈ ਹੋਰਨਾਂ ਇਲਾਕਿਆਂ ਵਿੱਚ ਵੀ ਲਾਗੂ ਹੋਣ ਦੀ ਪੂਰੀ ਸੰਭਾਵਨਾ ਹੈ।
ਪ੍ਰਵਾਸੀਆਂ ਦੇ ਮਾਪਿਆਂ ਲਈ ਨਵੀਂ ਵੀਜ਼ਾ ਪ੍ਰਣਾਲੀ -
ਪ੍ਰਵਾਸੀਆਂ ਦੇ ਮਾਪਿਆਂ ਦੇ ਲਈ ਇੱਕ ਨਵਾਂ ਵੀਜ਼ਾ ਇਸ ਸਾਲ ਉਪਲਬਧ ਕਰਵਾਇਆ ਜਾਵੇਗਾ, ਜਿਸ ਦੇ ਨਾਲ ਕਿ ਉਹ ਲਗਾਤਾਰ ਪੰਜ ਸਾਲ ਤੱਕ ਆਸਟ੍ਰੇਲੀਆ ਵਿੱਚ ਰਹਿ ਸਕਣਗੇ। ਜਿਕਰਯੋਗ ਹੈ ਕਿ ਇਸ ਵੀਜ਼ੇ ਦੇ ਲਈ ਪ੍ਰਵਾਸੀਆਂ, ਖਾਸ ਕਰਕੇ ਭਾਰਤੀ ਪ੍ਰਵਾਸੀਆਂ ਨੇ ਬੜੀ ਲੰਮੀ ਜੱਦੋ-ਜਹਿਦ ਕੀਤੀ ਸੀ। ਪਰੰਤੂ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਇਸ ਵੀਜ਼ੇ ਤੋਂ ਕਈ ਕਾਰਨਾਂ ਕਰਕੇ ਲੋਕਾਈ ਨਾਖੁਸ਼ ਵੀ ਹੈ। ਉਹਨਾਂ ਮੁਤਾਬਕ ਸਰਕਾਰ ਵੱਲੋਂ ਵੀਜ਼ੇ ਦੀ ਵੱਡੀ ਫ਼ੀਸ ਦੇਣੀ ਪਵੇਗੀ। ਹੁਣ, ਤਿੰਨ ਸਾਲਾਂ ਲਈ ਇਸ ਵੀਜ਼ੇ ਦੀ ਫੀਸ ਡਾਲਰ 5000 ਅਤੇ ਦੱਸ ਸਾਲਾਂ ਲਈ ਇਸ ਵੀਜ਼ੇ ਦੀ ਫੀਸ ਡਾਲਰ 10,000 ਰੱਖੀ ਗਈ ਹੈ।
ਪਾਰਟਨਰ ਵੀਜ਼ਾ ਸਪੌਂਸਰਸ਼ਿੱਪ 'ਚ ਬਦਲਾਅ -
ਲੰਘੇ ਵਰ੍ਹੇ ਦੀ 28 ਨਵੰਬਰ ਨੂੰ ਆਸਟ੍ਰੇਲੀਆ ਦੀ ਸੰਸਦ ਵੱਲੋਂ ਪਾਸ ਕੀਤੇ ਗਏ ਇੱਕ ਕਾਨੂੰਨ ਨਾਲ ਸਪੌਂਸਰ ਕੀਤੇ ਜਾਂਦੇ ਪਰਿਵਾਰਿਕ ਵੀਜ਼ਿਆਂ ਵਿੱਚ ਇੱਕ ਅਹਿਮ ਬਦਲਾਅ ਆ ਰਿਹਾ ਹੈ। ਪਾਰਟਨਰ ਵੀਜ਼ਿਆਂ ਦੀ ਅਰਜ਼ੀ ਹੁਣ ਇੱਕ ਟੂ-ਸਟੈਪ ਪ੍ਰੋਸੈੱਸ ਹੋਵੇਗਾ ਜਿਸ ਦੇ ਤਹਿਤ ਪਹਿਲੀ ਅਰਜ਼ੀ ਸਪੌਂਸਰ ਕਰਨ ਵਾਲੇ ਨੂੰ ਸਪੌਂਸਰ ਵੱਜੋਂ ਪ੍ਰਵਾਨਗੀ ਲਈ ਹੋਵੇਗੀ। ਵੀਜ਼ਾ ਅਰਜ਼ੀ ਸਪੌਂਸਰ ਨੂੰ ਪ੍ਰਵਾਨਗੀ ਮਿਲਣ ਉਪਰੰਤ ਹੀ ਦਾਖਿਲ ਕੀਤੀ ਜਾ ਸਕੇਗੀ।ਇਸ ਕਾਨੂੰਨ ਦੇ ਲਾਗੂ ਹੋਣ ਤੇ ਪਾਰਟਨਰ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਲਈ ਲੱਗਦੇ ਸਮੇ ਵਿੱਚ ਵਾਧਾ ਹੋਣ ਦਾ ਖ਼ਦਸ਼ਾ ਹੈ।
ਸਾਊਥ ਆਸਟ੍ਰੇਲੀਆ ਲਈ ਨਵਾਂ ਬਿਜ਼ਨਸ ਵੀਜ਼ਾ -
ਇਸ ਵੀਜ਼ੇ ਦਾ ਐਲਾਨ ਪਿਛਲੇ ਸਾਲ ਮਾਰਚ ਵਿੱਚ ਸੂਬੇ ਵਿੱਚ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ। ਇਸਦਾ ਮੰਤਵ ਸੂਬੇ ਵਿੱਚ ਕਾਰੋਬਾਰਾਂ ਨੂੰ ਵਧਾਉਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਸਕੀਮ ਤਹਿਤ ਸੂਬੇ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਕਾਮਯਾਬ ਹੋਣ ਵਾਲੇ ਵੀਜ਼ਾ ਧਾਰਕ ਅੱਗੇ ਚੱਲ ਕੇ ਆਸਟ੍ਰੇਲੀਆ ਵਿੱਚ ਪਰਮਾਨੈਂਟ ਰੇਸੀਡੈਂਸੀ ਲਈ ਵੀ ਯੋਗ ਹੋ ਸਕਦੇ ਹਨ। ਇਹ ਵੀਜ਼ਾ ਨਵੰਬਰ 2021 ਤੱਕ ਉਪਲਬਧ ਰਹੇਗਾ।
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback