Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਕ੍ਰਿਕਟ ਖਿਡਾਰੀਆਂ 'ਤੇ ਫਿਰ ਹੋਈ ਨੋਟਾਂ ਦੀ ਵਰਖਾ
ਲਗਾਤਾਰ 12ਵੇਂ ਸਾਲ ਕ੍ਰਿਕਟ ਖਿਡਾਰੀਆਂ 'ਤੇ ਨੋਟਾਂ ਦੀ ਵਰਖਾ ਹੋਈ। ਖਿਡਾਰੀਆਂ ਦੀ ਇਸ ਬੋਲੀ ਦਾ ਪਹਿਲਾਂ-ਪਹਿਲ ਆਲੋਚਕਾਂ ਨੇ ਬਹੁਤ ਬੁਰਾ ਮਨਾਇਆ ਸੀ ਅਤੇ ਇਸ ਨੂੰ ਇਸ ਖੇਡ ਦੀ ਸਿਹਤ ਲਈ ਮਾੜਾ ਦੱਸਿਆ ਸੀ ਪਰ ਹੁਣ ਲਗਾਤਾਰ 12ਵੇਂ ਸੈਸ਼ਨ ਦੀ ਬੋਲੀ ਹੋਣ ਕਰਕੇ ਆਲੋਚਨਾਵਾਂ ਹੌਲੀ-ਹੌਲੀ ਮੰਦੀਆਂ ਪੈ ਗਈਆਂ ਹਨ। ਨੋਟਾਂ ਦੀ ਚਮਕ 'ਚ ਕ੍ਰਿਕਟ ਕਿਤੇ ਪਰ੍ਹੇ ਰਹਿ ਗਈ ਹੈ।
ਖਿਡਾਰੀਆਂ ਨੂੰ ਖਰੀਦਣ ਲਈ ਇਸ ਸਾਲ ਵੀ ਕਰੋੜਾਂ ਰੁਪਏ ਦਾਅ 'ਤੇ ਲਗਾਏ ਗਏ। ਖਿਡਾਰੀਆਂ ਨੂੰ ਬੋਲੀ 'ਚ ਮਿਲਦੀ ਇਹ ਰਕਮ ਕੋਈ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨ ਨੂੰ ਦੇਖ ਕੇ ਨਹੀਂ ਮਿਲਦੀ। ਕਿਸ ਖੇਡ 'ਤੇ ਕਿੰਨੀ ਬੋਲੀ ਲੱਗਣੀ ਹੈ, ਇਸ ਦੇ ਲਈ ਕੋਈ ਪੈਮਾਨਾ ਨਹੀਂ ਹੈ। ਧੁਰੰਤਰ ਖਿਡਾਰੀ ਆਪਣੀ ਬੋਲੀ ਦੀ ਵਾਰੀ ਹੀ ਉਡੀਕਦੇ ਰਹਿ ਜਾਂਦੇ ਹਨ ਪਰ ਕਈ ਨਵੇਂ-ਨਕੋਰ ਖਿਡਾਰੀ ਮਹਿੰਗੇ ਭਾਅ ਵਿਕ ਜਾਂਦੇ ਹਨ। ਖ਼ਰੀਦੇ ਗਏ ਖਿਡਾਰੀ ਟੂਰਨਾਮੈਂਟ 'ਚ ਕਿਵੇਂ ਖੇਡਦੇ ਹਨ, ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ, ਉਹ ਫੇਲ੍ਹ ਹੋਣ ਜਾਂ ਪਾਸ, ਮਾਇਆ ਤਾਂ ਉਨ੍ਹਾਂ ਦੀ ਜੇਬ ਗਰਮ ਕਰ ਹੀ ਦਿੰਦੀ ਹੈ। ਆਈ.ਪੀ.ਐਲ. ਦੀ ਨਿਲਾਮੀ 'ਚ ਪ੍ਰਦਰਸ਼ਨ ਦੇਖਣ ਦੀ ਬਜਾਏ ਦੂਜੀਆਂ ਟੀਮਾਂ 'ਚੋਂ ਖਿਡਾਰੀ ਤੋੜ ਕੇ ਆਪਣੇ ਵੱਲ ਕਰਨਾ ਜ਼ਿਆਦਾ ਹੁੰਦਾ ਹੈ। ਇਸ ਜੋੜ-ਤੋੜ ਲਈ ਹੀ ਨੋਟਾਂ ਦੀਆਂ ਬੋਰੀਆਂ ਖੁੱਲ੍ਹਦੀਆਂ ਹਨ। ਇਸ ਦਾ ਪੂਰਾ ਫਾਇਦਾ ਖਿਡਾਰੀ ਚੁੱਕਦੇ ਹਨ। ਹੋਰਨਾਂ ਦੇਸ਼ਾਂ ਨੇ ਵੀ ਆਪਣੇ ਖਿਡਾਰੀਆਂ ਨੂੰ ਇਨ੍ਹਾਂ ਦਿਨਾਂ 'ਚ ਵਿਹਲਾ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਉਹ ਵੀ ਭਾਰਤੀ ਸਰਮਾਏਦਾਰਾਂ ਕੋਲੋਂ ਨੋਟ ਇਕੱਠੇ ਕਰ ਸਕਣ। ਖਿਡਾਰੀਆਂ ਨੂੰ ਨੋਟ ਮਿਲਦੇ ਹਨ, ਇਸ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਸ ਤਰੀਕੇ ਨਾਲ ਬੋਲੀ ਲਗਾ ਕੇ ਉਨ੍ਹਾਂ ਨੂੰ ਖਰੀਦਿਆ ਜਾਂਦਾ ਹੈ, ਉਹ ਇਤਰਾਜ਼ਯੋਗ ਹੈ।
ਇਸ ਨਿਲਾਮੀ ਵਿਚ ਬੋਲੀ ਲਗਾਉਣ ਦਾ ਕੋਈ ਪੈਮਾਨਾ ਨਹੀਂ ਹੈ, ਕਿਉਂਕਿ ਨਾ ਤਾਂ ਖਿਡਾਰੀ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਕਿੰਨੇ 'ਚ ਵਿਕਣਾ ਹੈ ਅਤੇ ਨਾ ਹੀ ਬੋਲੀ ਲਗਾਉਣ ਵਾਲਿਆਂ ਨੂੰ ਜਾਣਕਾਰੀ ਹੁੰਦੀ ਹੈ ਕਿ ਕਿਸ ਖਿਡਾਰੀ 'ਤੇ ਕਿਸ ਦੇ ਨਾਲ ਬੋਲੀ ਦੇ ਸਿੰਗ ਫਸ ਜਾਣੇ ਹਨ। ਜਿਸ ਖਿਡਾਰੀ 'ਤੇ ਘੁੰਡੀ ਫਸ ਗਈ, ਉਸ ਦਾ ਤਾਂ ਬੇੜਾ ਪਾਰ। ਪਿਛਲੀ ਵਾਰ 10 ਕਰੋੜ ਰੁਪਏ ਵਿਚ ਵਿਕਣ ਵਾਲੇ ਆਲਰਾਊਂਡਰ ਪਵਨ ਨੇਗੀ ਦਾ ਨਾਂਅ ਨਾ ਤਾਂ ਪਹਿਲਾਂ ਕਿਸੇ ਨੇ ਸੁਣਿਆ ਸੀ ਤੇ ਨਾ ਹੀ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਆਪਣੀ ਬੋਲੀ ਨੂੰ ਸਾਰਥਕ ਕੀਤਾ। ਬਾਅਦ ਵਿਚ ਵੀ ਉਹ ਕਿਧਰੇ ਨਹੀਂ ਰੜਕਿਆ। ਆਪਣੇ ਰੁਪਏ ਸਾਂਭ ਕੇ ਉਹ ਬੰਨੇ ਹੋਇਆ। ਅਜਿਹਾ ਕੁਝ ਹੀ ਇਸ ਵਾਰ ਵਰੁਣ ਚੱਕਰਵਰਤੀ ਨਾਲ ਹੋਇਆ। ਉਸ ਨੇ ਤਾਂ ਚੱਜ ਨਾਲ ਕ੍ਰਿਕਟ 'ਚ ਅੱਖਾਂ ਵੀ ਨਹੀਂ ਖੋਲ੍ਹੀਆਂ ਪਰ ਆਪਣੀ ਬੋਲੀ ਦੀ ਵੱਡੀ ਰਕਮ ਨਾਲ ਉਸ ਨੇ ਕਈਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਸ ਨੂੰ ਤਾਂ ਖੁਦ ਨੂੰ ਵੀ ਉਮੀਦ ਨਹੀਂ ਸੀ ਕਿ ਉਸ ਨੂੰ ਉਸ ਦੀ ਮੂਲ ਰਕਮ 20 ਲੱਖ ਰੁਪਏ ਤੋਂ 42 ਗੁਣਾ ਰਕਮ 8.40 ਕਰੋੜ ਰੁਪਏ ਮਿਲ ਜਾਣਗੇ। ਉਸ ਬਾਰੇ ਕਿਹਾ ਗਿਆ ਹੈ ਕਿ ਉਸ ਕੋਲ ਸੱਤ ਤਰ੍ਹਾਂ ਗੇਂਦ ਨੂੰ ਸਪਿਨ ਕਰਵਾਉਣ ਦੀ ਕਾਬਲੀਅਤ ਹੈ। ਉਹ ਲੈਗ ਸਪਿਨ, ਗੁਗਲੀ, ਆਫ ਸਪਿਨ, ਕੈਰਮਬਾਲ, ਫਲਿਪਰ, ਟੌਪ ਸਪਿਨ, ਸਲਾਈਡਰ ਗੇਂਦਾਂ ਸੁੱਟ ਸਕਦਾ ਹੈ। ਦੁਆ ਹੈ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਆਪਣੀ ਬੋਲੀ ਨੂੰ ਸਾਰਥਕ ਕਰੇ ਪਰ ਆਈ.ਪੀ.ਐਲ. 'ਚ ਪੈਮਾਨਾ ਕੀ ਹੈ, ਇਹ ਹਾਲੇ ਵੀ ਸਮਝ ਤੋਂ ਪਰ੍ਹੇ ਹੈ। ਵਰੁਣ ਨੂੰ ਕਿਸੇ ਨੇ ਵੀ ਚੰਗੇ ਜਾਂ ਪੱਧਰੀ ਮੈਚ 'ਚ ਖੇਡਦੇ ਨਹੀਂ ਦੇਖਿਆ। ਕਿੰਗਜ਼ ਇਲੈਵਨ ਨੇ ਉਸ ਨੂੰ ਕਿਥੇ ਤੇ ਕਿੰਨਾ ਪਰਖਿਆ, ਇਸ ਬਾਰੇ ਉਹ ਆਪ ਵੀ ਨਹੀਂ ਦੱਸ ਸਕਦੇ ਹੋਣਗੇ। ਵਰੁਣ ਨੂੰ ਕਿਸੇ ਨੇ ਖੇਡਦੇ ਨਹੀਂ ਦੇਖਿਆ ਅਤੇ ਉਸ ਦੇ ਬਰਾਬਰ 8.40 ਕਰੋੜ 'ਚ ਹੀ ਵਿਕੇ ਜੈ ਦੇਵ ਉਨਾਦਕਟ 'ਚ ਰਾਜਸਥਾਨ ਰਾਇਲਜ਼ ਨੇ ਕੀ ਦੇਖਿਆ। ਇਹ ਖਿਡਾਰੀ ਭਾਰਤੀ ਟੀਮ ਵਲੋਂ ਵੀ ਖੇਡ ਚੁੱਕਾ ਹੈ। ਵਾਰ-ਵਾਰ ਮਿਲੇ ਮੌਕਿਆਂ 'ਚ ਵੀ ਇਸ ਨੇ ਆਪਣੇ ਪ੍ਰਦਰਸ਼ਨ ਨਾਲ ਕਿਸੇ ਨੂੰ ਵੀ ਪ੍ਰਭਾਵਿਤ ਨਹੀਂ ਕੀਤਾ ਪਰ ਫਿਰ ਵੀ ਬੋਲੀ ਸਭ ਤੋਂ ਵੱਧ।
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback