Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਕਿਸਾਨ ਕਾਂਗਰਸ ਲਈ ਵੋਟ ਬੈਂਕ ਭਾਜਪਾ ਲਈ ਅੰਨਦਾਤਾ-ਮੋਦੀ
ਡੈਲਟਨਗੰਜ (ਝਾਰਖੰਡ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਰਜ਼ਾ ਮੁਆਫ਼ੀ ਦੇ ਨਾਂਅ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ 'ਤੇ ਜੰਮ ਕੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਉਨ੍ਹਾਂ ਨੂੰ ਸਿਰਫ ਵੋਟ ਬੈਂਕ ਸਮਝਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਲਈ ਕਿਸਾਨ ਅੰਨਦਾਤਾ ਹਨ, ਜਿਨ੍ਹਾਂ ਦੀ ਭਲਾਈ ਲਈ ਉਨ੍ਹਾਂ ਦੀ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ | ਝਾਰਖੰਡ 'ਚ ਇਕ ਖਚਾਖਚ ਭਰੀ ਜਨਤਕ ਰੈਲੀ ਨੂੰ ਸੰਬੋਧਨ ਕਰਨ ਸਮੇਂ ਪ੍ਰਧਾਨ ਮੰਤਰੀ ਨੇ ਭਾਜਪਾ ਤੇ ਕਾਂਗਰਸ ਵਿਚ ਫ਼ਰਕ ਉਜਾਗਰ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਕਿਸਾਨਾਂ ਨੂੰ ਸਿਰਫ ਵੋਟ ਬੈਂਕ ਸਮਝਦੀਆਂ ਸਨ ਦੇ ਉਲਟ ਅਸੀਂ ਉਨ੍ਹਾਂ ਨੂੰ ਅੰਨਦਾਤਾ ਸਮਝਦੇ ਹਾਂ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 2391.36 ਕਰੋੜ ਦੀ ਲਾਗਤ ਵਾਲੇ ਕੋਇਲ ਕਾਰੋ ਮੰਡਲ ਡੈਮ ਸਮੇਤ ਝਾਰਖੰਡ 'ਚ ਕਈ ਸਿੰਜਾਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ |
ਕੋਇਲ ਕਾਰੋ ਮੰਡਲ ਡੈਮ ਝਾਰਖੰਡ ਵਿਚ 19604 ਹੈਕਟੇਅਰ ਇਲਾਕੇ ਅਤੇ ਗੁਆਂਢੀ ਸੂਬੇ ਬਿਹਾਰ ਦੇ ਕੁਝ ਹਿੱਸਿਆਂ ਨੂੰ ਸਿੰਜਾਈ ਮੁਹੱਈਆ ਕਰੇਗਾ | ਉਨ੍ਹਾਂ ਕਿਹਾ ਕਿ ਪਹਿਲੀਆਂ ਕਾਂਗਰਸ ਸਰਕਾਰਾਂ ਨੇ ਕਿਸਾਨਾਂ ਨੂੰ ਕਰਜ਼ਾ ਲੈਣ ਲਈ ਮਜਬੂਰ ਕੀਤਾ ਅਤੇ ਅੱਜ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ ਦੇ ਵਾਅਦਿਆਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ | ਜੇਕਰ ਉਹ ਕਿਸਾਨਾਂ ਨੂੰ ਵੋਟ ਬੈਂਕ ਸਮਝਦੇ ਤਾਂ ਉਹ ਉਨ੍ਹਾਂ ਦਾ ਇਕ ਲੱਖ ਰੁਪਏ ਤੱਕ ਕਰਜ਼ਾ ਮੁਆਫ਼ ਕਰ ਸਕਦੇ ਸਨ | ਇਹ ਕਰਜ਼ਾ ਮੁਆਫ਼ੀ ਕਿਸਾਨਾਂ ਨੂੰ ਤੁਰੰਤ ਤਾਂ ਰਾਹਤ ਮੁਹੱਈਆ ਕਰ ਸਕਦੀ ਹੈ ਪਰ ਅਸੀਂ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਲਈ ਉਨ੍ਹਾਂ ਦੀ ਉਪਜ ਵਧਾਉਣ ਲਈ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਇਸ ਨਾਲ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਹੋਵੇਗਾ | ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖੀ ਚੋਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਕੋਇਲ ਕੀ ਹੈ? ਕੀ ਇਹ ਸਿੰਜਾਈ ਪ੍ਰਾਜੈਕਟ ਹੈ ਜਾਂ ਦਰਿਆ ਜਾਂ ਇਕ ਪੰਛੀ ਦਾ ਨਾਂਅ ਹੈ | ਪ੍ਰਧਾਨ ਮੰਤਰੀ ਨੇ ਦੋਵਾਂ ਰਾਜਾਂ ਵਿਚ ਫੈਲੇ ਇਸ ਵਿਸ਼ਾਲ ਸਿੰਜਾਈ ਪ੍ਰਾਜੈਕਟ ਲਈ ਇਕੱਠੇ ਕੰਮ ਕਰਨ ਵਾਸਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਉਨ੍ਹਾਂ ਦੇ ਝਾਰਖੰਡ ਦੇ ਹਮਰੁਤਬਾ ਰਘੂਬਰ ਦਾਸ ਦੀ ਸ਼ਲਾਘਾ ਕੀਤੀ | ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੰਜ ਲਾਭਪਾਤਰੀਆਂ ਨੂੰ ਮਕਾਨਾਂ ਦੀਆਂ ਚਾਬੀਆਂ ਸੌਾਪੀਆਂ |
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback