Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਕਿਉਂ ਹੁੰਦੀ ਹੈ ਪਿੱਠ ਦਰਦ?
ਮੈਡੀਕਲ, ਇਸਤਰੀ-ਰੋਗਾ* ਤੇ ਹੱਡੀਆਂ ਦੇ ਰੋਗਾਂ (ਆਰਥੋ) ਦੇ ਓਪੀਡੀ ਵਿਚ ਲੱਕ ਦੀ ਪੀੜ ਦੀ ਸ਼ਿਕਾਇਤ ਵਾਲੇ ਰੋਗੀ ਆਮ ਹੀ ਹੁੰਦੇ ਹਨ। ਪੱਠਿਆਂ, ਰੀੜ੍ਹ ਦੀ ਹੱਡੀ ਦੇ ਜੋੜਾਂ, ਸੁਖਮਣਾ ਨਾੜੀ ਦੀਆਂ ਸ਼ਾਖ਼ਾਵਾਂ ਤੇ ਇਨ੍ਹਾਂ ਦੇ ਨਾਲ ਪਏ ਅੰਗਾਂ ਜਾਂ ਤੰਤੂਆਂ ਅਤੇ ਹੱਡੀਆਂ ਤੋਂ ਉਤਪੰਨ ਹੁੰਦੀ ਹੈ ਪਿੱਠ ਦੀ ਦਰਦ। ਹੋ ਸਕਦਾ ਹੈ, ਐਸੀ ਪੀੜ ਇਕ ਦਮ ਸ਼ੁਰੂ ਹੋਈ ਹੋਵੇ (ਐਕਿਊਟ) ਤੇ ਇਕ ਦੋ ਦਿਨਾਂ ਤੋਂ ਹੀ ਹੋਵੇ; ਜਾਂ ਫਿਰ ਕਈ ਦਿਨਾਂ ਜਾਂ ਮਹੀਨਿਆਂ ਤੋਂ (ਕਰੋਨਿਕ) ਤੇ ਰੁਕ ਰੁਕ ਕੇ ਹੁੰਦੀ ਹੋਵੇ। ਰੀੜ੍ਹ ਦੀ ਹੱਡੀ (ਸਪਾਈਨ) ਬੜਾ ਹੀ ਗੁੰਝਲਦਾਰ ਅੰਗ ਹੈ। ਇਹਦੇ ਅੰਦਰ ਸੁਖਮਣਾਂ ਨਾੜੀ, ਮਣਕਣਿਆਂ ਦੇ ਜੋੜ, ਪੱਠੇ, ਟੈਂਡਨ, ਲਿਗਾਮੈਂਟਸ ਤੇ ਮਣਕਣਿਆਂ (ਵਰਟਿਬਰਾ) ਦੇ ਵਿੱਚੋਂ ਦੀ ਸੁਖਮਣਾਂ ਨਾੜੀ ਅਤੇ ਇਸ ਦੀਆਂ ਸ਼ਾਖ਼ਾਵਾਂ, ਬਾਹਵਾਂ ਤੇ ਲੱਤਾਂ ਵੱਲ ਜਾਂਦੀਆਂ ਹਨ। ਸੋ ਕਈ ਵਾਰ ਪੀੜ, ਲੱਕ ਦੇ ਵਿਚਕਾਰੋਂ ਬਾਹਵਾਂ ਜਾਂ ਲੱਤਾਂ ਵੱਲ ਜਾਂਦੀ ਹੈ (ਰੇਡੀਏਟਿੰਗ)। ਇਹਦੇ ਨਾਲ ਹੱਥਾਂ-ਪੈਰਾਂ ਦੀਆਂ ਉਂਗਲੀਆਂ ਸੁੰਨ ਹੋਣ ਦੀ ਜਾਂ 'ਕੀੜੀਆਂ ਤੁਰਨ' ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਪਿੱਠ ਦਰਦ ਉਪਰ ਧੌਣ ਜਾਂ ਸੀਨੇ ਦੇ ਪਿਛਲੇ ਪਾਸੇ ਜਾਂ ਮੌਰਾਂ ਵਿਚ, ਹੇਠਲੇ ਭਾਗ ਜਾਂ ਲੱਕ ਵਿਚ ਤੇ ਰੀੜ੍ਹ ਦੀ ਹੱਡੀ ਦੇ ਆਖ਼ਰ ਵਿਚ ਕਿਸੇ ਜਗ੍ਹਾ 'ਤੇ ਵੀ ਹੋ ਸਕਦੀ ਹੈ। ਕਈ ਅਧਿਐਨ ਦਰਸਾਉਂਦੇ ਹਨ ਕਿ 95 ਫ਼ੀਸਦ ਕੇਸਾਂ ਵਿਚ ਕੋਈ ਖ਼ਾਸ ਮੈਡੀਕਲ ਕਾਰਨ ਨਹੀਂ ਮਿਲਦਾ। ਹੋ ਸਕਦਾ ਹੈ ਇਹ ਮੰਜੇ ਜਾਂ ਗੱਦਿਆਂ ਕਰ ਕੇ ਹੋਵੇ। ਕੁਝ ਹੋਰ ਖੋਜੀਆਂ ਅਨੁਸਾਰ, ਕੰਮ ਕਰਨ ਵਾਲੀ ਜਗ੍ਹਾ (ਦਫ਼ਤਰ) ਦੇ ਤਣਾਅ ਅਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਸਮੱਸਿਆਵਾਂ ਇਸ ਤਰ੍ਹਾਂ ਦੀ ਪਿੱਠ ਦਰਦ ਦਾ ਕਾਰਨ ਹੁੰਦੀਆਂ ਹਨ ਪਰ ਕੁਝ ਫ਼ੀਸਦ ਕੇਸਾਂ ਵਿਚ ਕਿਸੇ ਗੰਭੀਰ ਰੋਗ ਕਰ ਕੇ ਐਸੀ ਦਰਦ ਹੋ ਸਕਦੀ ਹੈ ਜਿਵੇਂ:
1. ਲੱਕ ਦੀ ਅਸਹਿਣਯੋਗ ਪੀੜ ਜੋ ਨੀਂਦ ਨਾ ਆਉਣ ਦੇਵੇ, ਨਾਲ ਬੁਖ਼ਾਰ ਹੋਵੇ, ਕਿਸੇ ਸੱਟ (ਐਕਸੀਡੈਂਟ ਜਾਂ ਡਿੱਗਣ ਕਰ ਕੇ) ਤੋਂ ਬਾਅਦ ਪੱਠਿਆਂ, ਜਾਂ ਲਿਗਾਮੈਂਟਸ ਦੇ ਨੁਕਸਾਨੇ ਜਾਣ ਕਰ ਕੇ ਜਾਂ ਹੱਡੀ ਦੇ ਫਰੈਕਚਰ ਕਰ ਕੇ ਹੁੰਦੀ ਹੈ। ਗੁਰਦੇ ਜਾਂ ਯੁਰੇਟਰ ਦੀ ਪਥਰੀ ਦੀ ਅਸਹਿਣਯੋਗ ਪੀੜ ਪੇਟ ਦੇ ਨਾਲ ਨਾਲ ਲੱਕ ਵਿਚ ਹੀ ਹੁੰਦੀ ਹੈ।
2. ਹੱਡੀਆਂ ਪੋਲੀਆਂ ਹੋਣ ਵਾਲੀ ਬਿਮਾਰੀ (ਓਸਟੀਓਪੋਰੋਸਿਸ) ਜਾਂ ਹੱਡੀਆਂ ਦੇ ਕੈਂਸਰ (ਮਾਇਲੋਮਾ) ਦੇ ਮਰੀਜ਼ਾਂ ਨੂੰ ਲੱਕ ਦਰਦ ਹੋਣਾ ਗੰਭੀਰ ਚਿਤਾਵਨੀ ਹੁੰਦੀ ਹੈ ਜਿਸ ਵੱਲ ਫੌਰੀ ਤੌਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।
3. ਜੇ ਪਹਿਲਾਂ ਤੋਂ ਅੰਤੜੀ ਜਾਂ ਮਸਾਨੇ ਦੀ ਸਮੱਸਿਆ ਹੋਵੇ ਤੇ ਕੁਝ ਸਮੇਂ ਤੋਂ ਲੱਤਾਂ ਦੀ ਕਮਜ਼ੋਰੀ ਵਧ ਰਹੀ ਹੋਵੇ ਤਾਂ ਹੋ ਸਕਦਾ ਹੈ ਇਨ੍ਹਾਂ ਅੰਗਾਂ ਦਾ ਕੈਂਸਰ, ਰੀੜ੍ਹ ਦੀਆਂ ਹੱਡੀਆਂ ਵਿੱਚ ਫੈਲ ਗਿਆ ਹੋਵੇ।
4. ਜਿਨ੍ਹਾਂ ਨੂੰ ਕੈਂਸਰ ਦਾ ਰੋਗ (ਖ਼ਾਸ ਕਰ ਕੇ ਗਦੂਦਾ, ਫੇਫੜਿਆਂ, ਥਾਇਰਾਇਡ, ਛਾਤੀ) ਹੋਵੇ, ਉਨ੍ਹਾਂ ਵਿਚ ਲੱਕ ਦੀ ਪੀੜ ਹੋਣਾ ਵੀ, ਰੀੜ੍ਹ ਦੀ ਹੱਡੀ ਵਿੱਚ ਫੈਲਣ ਦਾ ਸੰਕੇਤ ਹੋ ਸਕਦਾ ਹੈ।
ਲੱਕ ਪੀੜ ਦੇ ਵਧੇਰੇ ਕੇਸਾਂ ਵਿਚ ਇਕ ਦਮ ਮੈਡੀਕਲ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ, ਆਮ ਕਰ ਕੇ ਇਹ ਛੋਟੀ ਮੋਟੀ ਦਵਾ, ਜਾਂ ਮਲ਼ਾਉਣ ਨਾਲ ਵੀ ਠੀਕ ਹੋ ਜਾਂਦੀ ਹੈ। ਅਗਰ ਇਹ ਪੱਠਿਆਂ ਦੀ ਖਿੱਚ, ਥਕਾਵਟ, ਤਣਾਅ ਆਦਿ ਕਰ ਕੇ ਹੋਵੇ ਤਾਂ ਕੁਝ ਦਿਨ ਆਰਾਮ, ਦਰਦ ਨਿਵਾਰਕ ਦਵਾਈਆਂ ਜਾਂ ਮਾਲ਼ਸ਼ ਨਾਲ ਠੀਕ ਹੋ ਜਾਂਦੀ ਹੈ। ਜੇ ਕਿਸੇ ਲਿਗਾਮੈਂਟਸ ਜਾਂ ਟੈਂਡਨ ਦੀ ਸੋਜ ਕਰ ਕੇ ਹੋਵੇ ਤਾਂ ਇਹ ਦੋ ਹਫਤੇ ਤੋਂ ਦੋ ਮਹੀਨੇ ਦੇ ਸਮੇਂ ਤੱਕ ਚਲਦੀ ਹੈ।
ਗਰਭ ਅਵਸਥਾ ਦੌਰਾਨ ਲੱਕ ਦਰਦ: ਇਸ ਅਵਸਥਾ ਵਿਚ 50 ਫ਼ੀਸਦ ਬੀਬੀਆਂ ਨੂੰ ਲੱਕ ਪੀੜ ਦੀ ਸਮੱਸਿਆ ਹੁੰਦੀ ਹੈ। ਉਂਜ ਇਸ ਦਾ ਪੇਟ ਅੰਦਰ ਪਲ ਰਹੇ ਬੱਚੇ ਜਾਂ ਔਰਤ (ਜੱਚਾ) 'ਤੇ ਕੋਈ ਬੁਰਾ ਪ੍ਰਭਾਵ ਪੈਣ ਦਾ ਖ਼ਤਰਾ ਨਹੀਂ ਹੁੰਦਾ। ਵਿਕਸਤ ਹੋ ਰਹੇ ਬੱਚੇ ਕਰ ਕੇ ਬੱਚੇਦਾਨੀ ਦੇ ਵਧ ਰਹੇ ਸਾਈਜ਼ ਨਾਲ ਗੁਰੂਤਾ ਕੇਂਦਰ ਆਪਣੀ ਜਗ੍ਹਾ ਤੋਂ ਸ਼ਿਫਟ ਹੋ ਜਾਂਦਾ ਹੈ, ਪੇਟ ਦੇ ਪੱਠੇ ਖਿੱਚੇ ਜਾਂਦੇ ਹਨ ਤੇ ਕੁਝ ਕਮਜ਼ੋਰ ਹੋ ਜਾਂਦੇ ਹਨ। ਇਨ੍ਹਾਂ ਤਬਦੀਲੀਆਂ ਨਾਲ, ਖੜ੍ਹੇ ਹੋਣ ਤੇ ਤੁਰਨ ਵੇਲੇ, ਆਸਣ (ਪੋਸਚਰ) ਬਦਲ ਜਾਂਦਾ ਹੈ ਜਿਸ ਨਾਲ ਪਿੱਠ 'ਤੇ ਬੋਝ ਪੈਂਦਾ ਹੈ ਤੇ ਦਰਦ ਰਹਿੰਦੀ ਹੈ। ਕਈ ਕੇਸਾਂ ਵਿਚ ਕੋਈ 'ਨਰਵ' ਦਬਣ (ਪ੍ਰੈਸ ਹੋਣ) ਕਰ ਕੇ ਵੀ ਪਿੱਠ ਦਰਦ ਹੋ ਸਕਦੀ ਹੈ। ਵਧ ਰਹੇ ਭਾਰ ਦਾ ਪੱਠਿਆਂ ਅਤੇ ਜੋੜਾਂ 'ਤੇ ਵਾਧੂ ਬੋਝ ਪੈਣਾ ਵੀ ਪਿੱਠ ਦਰਦ ਦਾ ਕਾਰਨ ਬਣਦਾ ਹੈ, ਖ਼ਾਸ ਕਰ ਕੇ ਸ਼ਾਮ ਵੇਲੇ। ਹਾਰਮੋਨਜ਼ ਦੀਆਂ ਤਬਦੀਲੀਆਂ ਵੀ ਲਗਾਤਾਰ ਹੋ ਰਹੀਆਂ ਹੁੰਦੀਆਂ ਹਨ। ਸਹੀ ਤਰੀਕੇ ਨਾਲ ਖੜ੍ਹੇ ਹੋਣ, ਬੈਠਣ, ਲੇਟਣ, ਭਾਰੀ ਚੀਜ਼ ਚੁੱਕਣ ਤੇ ਵਰਜ਼ਿਸ਼ ਕਰਨ ਨਾਲ ਇਸ ਤਰ੍ਹਾਂ ਦੀ ਪੀੜ ਤੋਂ ਬਚਿਆ ਜਾ ਸਕਦਾ ਹੈ। ਕਸਰਤ ਦੇ ਤਰੀਕੇ (ਏਰੋਬਿਕਸ) ਰੋਜ਼ ਦੀਆਂ ਤਣਾਅ ਰਹਿਤ ਗਤੀਵਿਧੀਆਂ ਤੇ ਸਰੀਰ ਦਾ ਸੰਤੁਲਿਤ ਭਾਰ, ਪਿੱਠ ਦਰਦ ਤੋਂ ਬਚਾਅ ਕਰਦੇ ਹਨ। ਸਰੀਰ ਦੇ ਤੰਤੂਆਂ ਦੀ ਕਿਸੇ ਵੀ ਤਰ੍ਹਾਂ ਦੀ ਟੁੱਟ-ਭੱਜ ਦੀ ਮੁਰੰਮਤ ਵਿਚ ਸਿਗਰਿਟਨੋਸ਼ੀ ਵਿਘਨ ਪਾਉਂਦੀ ਹੈ, ਸੋ ਇਸ ਨੂੰ ਬਿਲਕੁਲ ਬੰਦ ਕਰ ਦੇਣਾ ਸਹੀ ਕਦਮ ਹੈ।
ਜੇ ਲੱਕ ਦੀ ਪੀੜ ਨੂੰ ਕੰਟਰੋਲ ਨਾ ਕਰ ਸਕੋ, ਇਹ ਲੰਮਾ ਸਮਾਂ ਚੱਲੇ ਤਾਂ ਇਸ ਤੋਂ ਕਈ ਤਰ੍ਹਾਂ ਦੀਆਂ ਉਲਝਣਾਂ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਹੱਲ ਕਰਨਾ ਔਖਾ ਤੇ ਕਈ ਗੁਣਾ ਮਹਿੰਗਾ ਹੋ ਸਕਦਾ ਹੈ।
ਹੋਰ ਬਿਮਾਰੀਆਂ ਜੋ ਲੱਕ ਦਰਦ ਪੈਦਾ ਕਰਦੀਆਂ ਹਨ:
- ਪਿੱਤੇ ਜਾਂ ਮਿਹਦੇ ਦੀ ਤਕਲੀਫ਼
- ਅਪੈਂਡਿਸਾਇਟਿਸ
- ਨਿਮੋਨੀਆ
- ਗੁਰਦੇ ਦੀ ਇਨਫੈਕਸ਼ਨ
- ਔਰਤਾਂ ਵਿਚ ਜਨਣ-ਅੰਗਾਂ ਦੀ ਲਾਗ (ਇਨਫੈਕਸ਼ਨ)
- ਬੱਚੇਦਾਨੀ ਦੇ ਮੂੰਹ (ਸਰਵਿਕਸ) ਦੇ ਕੈਂਸਰ ਦੀ 'ਰੈਫਰਡ ਪੇਨ' ਲੱਕ ਵਿਚ ਹੋ ਸਕਦੀ ਹੈ
- ਓਸਟੀਓਪੋਰੋਸਿਸ
- ਹੱਡੀਆਂ ਦੀ ਇਨਫੈਕਸ਼ਨ (ਓਸਟੀਓ-ਮਾਇਲਾਇਟਸ)
- ਰੀੜ੍ਹ ਦੀ ਹੱਡੀ ਦੇ ਛੇਕ ਤੰਗ ਹੋ ਜਾਣ ਕਰ ਕੇ ਸੁਖਮਣਾਂ ਨਾੜੀ ਦੀਆਂ ਸ਼ਾਖ਼ਾਵਾਂ ਦੱਬੀਆਂ ਜਾਣ ਨਾਲ ਵੀ ਲੱਕ ਦਰਦ ਹੁੰਦੀ ਹੈ।
ਇਸ ਦੁੱਖ ਦਾ ਨਿਵਾਰਣ ਕਿਵੇਂ ਕਰੀਏ?
ਨਿਵਾਰਣ ਦੇ ਟੀਚੇ
1. ਜਿੰਨੀ ਜਲਦ ਹੋ ਸਕੇ ਤੇ ਜਿੰਨੀ ਜ਼ਿਆਦਾ ਪੀੜਾ ਘਟਾਉਣਾ
2. ਰੋਜ਼-ਮੱਰਾ ਦੀਆ ਗਤੀਵਿਧੀਆਂ ਨੂੰ ਮੁੜ ਲੀਹ 'ਤੇ ਲਿਆਉਣਾ। ਮੁਕੰਮਲ ਦਰਦ ਠੀਕ ਨਾ ਹੋਈ ਹੋਵੇ ਤਾਂ ਰੋਗੀ ਨੂੰ ਰਹਿੰਦੀ ਦਰਦ ਨਾਲ ਥੋੜ੍ਹਾ ਥੋੜ੍ਹਾ ਤੁਰਨ-ਫਿਰਨ, ਕੰਮ-ਕਾਰ ਕਰਨ ਲਈ ਤਿਆਰ ਕਰਨਾ
3. ਜੋ ਵੀ ਦਵਾ ਦਿੱਤੀ ਗਈ (ਜਾ ਰਹੀ) ਹੈ, ਉਸ ਦੇ ਬੁਰੇ ਅਸਰਾਂ ਦਾ ਅੰਦਾਜ਼ਾ ਰੱਖਣਾ ਕਿਉਂਕਿ ਵੱਖ ਵੱਖ ਰੋਗੀਆਂ ਵਿਚ ਲੱਕ ਦਰਦ ਦੇ ਵੱਖ ਵੱਖ ਕਾਰਨ ਹਨ, ਇਸ ਲਈ ਸਾਰਿਆਂ ਵਾਸਤੇ ਇਲਾਜ ਦਾ ਇੱਕੋ ਤਰੀਕਾ ਨਹੀਂ ਹੋ ਸਕਦਾ।
ਕਈਆਂ ਦਾ ਦੁੱਖ ਨਿਵਾਰਣ ਸੇਕ ਦੇਣ ਨਾਲ ਹੀ ਹੋ ਸਕਦਾ ਹੈ ਜਿਨ੍ਹਾਂ ਦੇ ਪੱਠੇ ਖਿੱਚੇ ਹੋਣ। ਕਈਆਂ ਵਾਸਤੇ ਗਰਮ ਪਾਣੀ ਦੀ ਟਕੋਰ (ਹੌਟ ਸ਼ਾਵਰ ਜਾਂ ਗਰਮ ਪਾਣੀ ਦੇ ਟੱਬ ਵਿਚ ਇਸ਼ਨਾਨ) ਲਾਹੇਵੰਦ ਰਹਿੰਦਾ ਹੈ। ਇਸ ਦੇ ਉਲਟ ਦੂਸਰਿਆਂ ਨੂੰ ਠੰਢੇ ਇਲਾਜ, ਅਰਥਾਤ ਬਰਫ਼ (ਆਇਸ ਪੈਕ ਐਪਲੀਕੇਸ਼ਨ) ਨਾਲ ਆਰਾਮ ਮਿਲਦਾ ਹੈ। ਮੁਆਇਨੇ ਤੇ ਮੁਕੰਮਲ ਜਾਂਚ ਉਪਰੰਤ, ਦਰਦ ਦੀਆਂ ਗੋਲੀਆਂ ਨਸੈਡ, ਐਸਟਾਮਾਇਨੋਫੈਨ ਆਦਿ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਮਾਲ਼ਸ਼ ਵਾਲੇ ਜੋ ਸੜਕਾਂ ਦੇ ਕਿਨਾਰੇ ਹੀ ਆਪਣਾ ਅੱਡੇ ਬਣਾ ਕੇ ਬੈਠੇ ਹੁੰਦੇ ਹਨ, ਦੀ ਮਾਲ਼ਸ਼ ਨਾਲ ਭਾਵੇਂ ਕੁਝ ਦਿਨਾਂ ਲਈ ਆਰਾਮ ਮਹਿਸੂਸ ਹੋਵੇ ਪਰ ਕਈ ਵਾਰ ਨੁਕਸਾਨ ਹੋ ਸਕਦਾ ਹੈ। ਕੁਆਲੀਫਾਇਡ ਫਿਜ਼ਿਓਥੈਰੇਪਿਸਟ ਕੋਲੋਂ ਵਿਗਿਆਨਕ ਢੰਗ ਨਾਲ ਮਾਲ਼ਸ਼ ਕਰਾਉਣਾ ਸਹੀ ਤਰੀਕਾ ਹੈ। ਕਈ ਕੇਸਾਂ ਵਿਚ ਐਕਿਊਪ੍ਰੈਸ਼ਰ ਵੀ ਕਾਰਗਰ ਸਾਬਤ ਹੁੰਦਾ ਹੈ। ਦਰਦ ਦੇ ਕਾਰਨ ਮੁਤਾਬਿਕ ਬੈਠਣ, ਲੇਟਣ, ਸੌਣ ਦੇ ਸਹੀ ਆਸਣ ਅਪਨਾਉਣੇ ਚਾਹੀਦੇ ਹਨ। ਪਿੱਠ ਦਰਦ ਦੇ ਸਿਰਫ ਇੱਕ ਤੋਂ ਸੱਤ ਫ਼ੀਸਦ ਕੇਸਾਂ ਵਿਚ ਹੀ ਸਰਜਰੀ (ਡਿਸਕ, ਮਣਕਣੇ ਦੀ ਹੱਡੀ ਟੁੱਟੀ ਹੋਣ ਕਰ ਕੇ ਆਦਿ) ਦੀ ਲੋੜ ਪੈਂਦੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback