Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਮੁੱਖ ਪੰਨਾ
ਵਿਦੇਸ਼
ਦੇਸ਼
ਪੰਜਾਬ
ਈ-ਪੇਪਰ
ਵੀਡੀਓ ਗੈਲਰੀ
ਫੋਟੋ ਗੈਲਰੀ
View Details
<< Back
ਖ਼ਤਰਨਾਕ ਹੋ ਸਕਦੀ ਹੈ ਖੰਘ
ਖੰਘ ਸਾਧਾਰਨ ਜਹੀ ਸਮੱਸਿਆ ਮੰਨੀ ਜਾਂਦੀ ਹੈ ਜੋ ਆਮ ਤੌਰ 'ਤੇ ਗਲੇ ਵਿੱਚ ਲਾਗ ਕਾਰਨ ਹੋ ਜਾਂਦੀ ਹੈ। ਸਾਧਾਰਨ ਖੰਘ ਦੋ-ਤਿੰਨ ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ ਲੇਕਿਨ ਕਈ ਵਾਰ ਖੰਘ ਦਾ ਕਾਰਨ ਗਲੇ ਵਿੱਚ ਲਾਗ ਨਾ ਹੋ ਕੇ ਸਰੀਰ ਦਾ ਕੋਈ ਹੋਰ ਰੋਗ ਵੀ ਹੋ ਸਕਦਾ ਹੈ। ਆਮ ਤੌਰ 'ਤੇ ਲੋਕ ਇਸ ਖੰਘ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਕਾਰਨ ਰੋਗ ਹੌਲੀ ਹੌਲੀ ਵਧਦਾ ਰਹਿੰਦਾ ਹੈ। ਜੇ ਖੰਘ ਦੀ ਸਮੱਸਿਆ ਦੋ-ਤਿੰਨ ਦਿਨਾਂ ਵਿੱਚ ਆਪਣੇ ਆਪ ਠੀਕ ਨਹੀਂ ਹੁੰਦੀ ਜਾਂ ਖੰਘ ਨਾਲ ਕੋਈ ਹੋਰ ਸਰੀਰਕ ਸਮੱਸਿਆ ਵੀ ਹੋ ਰਹੀ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸਰੀਰ ਵਿੱਚ ਪਲ ਰਹੇ ਕਿਸੇ ਗੰਭੀਰ ਰੋਗ ਦਾ ਲੱਛਣ ਹੋ ਸਕਦਾ ਹੈ ਜਿਸ ਨੂੰ ਵੇਲੇ ਸਿਰ ਸਿਆਣ ਕੇ ਉਸ ਰੋਗ ਤੋਂ ਨਿਜਾਤ ਪਾਈ ਜਾ ਸਕਦੀ ਹੈ। ਹੁਣ ਕੁੱਝ ਰੋਗਾਂ ਦੀ ਗੱਲ ਕਰਦੇ ਹਾਂ ਜਿਹੜੇ ਖੰਘ ਤੋਂ ਹੁੰਦੇ ਹਨ।
ਫੇਫੜਿਆਂ ਦਾ ਕੈਂਸਰ: ਫੇਫੜਿਆਂ ਦਾ ਕੈਂਸਰ ਜਾਂ ਲੰਗਸ ਕੈਂਸਰ ਗੰਭੀਰ ਰੋਗ ਹੈ। ਇਸ ਵਿੱਚ ਕੋਸ਼ਕਾਵਾਂ ਦਾ ਗ਼ੈਰ-ਮਾਮੂਲੀ ਵਾਧਾ ਹੁੰਦਾ ਹੈ ਜੋ ਸਭ ਤੋਂ ਜ਼ਿਆਦਾ ਸਾਹ ਨਲੀ (ਬਰਾਂਕਾਈ) ਵਿੱਚ ਸ਼ੁਰੂ ਹੁੰਦਾ ਹੈ ਅਤੇ ਪੂਰੇ ਫੇਫੜੇ ਦੇ ਛੱਤੇ/ਜਾਲੇ (ਲੋਬਸ) ਵਿੱਚ ਫੈਲ ਜਾਂਦਾ ਹੈ। ਇਸ ਪ੍ਰਕਾਰ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਸਿਗਰਟਨੋਸ਼ੀ ਹੁੰਦਾ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਇਸ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਬੀੜੀ, ਸਿਗਰਟ, ਗੁਟਖਾ ਆਦਿ ਧੂੰਏ ਅਤੇ ਤੰਮਾਕੂ ਵਾਲੀ ਕਿਸੇ ਚੀਜ਼ ਦਾ ਆਦੀ ਹੁੰਦਾ ਹੈ। ਜੇ ਲੰਮੇ ਸਮਾਂ ਤੱਕ ਖੰਘ ਹੁੰਦੀ ਹੈ, ਨਾਲ ਸੀਨੇ ਵਿੱਚ ਦਰਦ ਉੱਠਦਾ ਹੈ ਅਤੇ ਬਲਗਮ ਵਿੱਚ ਖੂਨ ਆਉਂਦਾ ਹੈ ਤਾਂ ਇਹ ਫੇਫੜਿਆਂ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਸਿਸਟਿਕ ਫਾਇਬਰੋਸਿਸ (ਫੇਫੜਿਆਂ ਵਿੱਚ ਲਾਗ): ਸਿਸਟਿਕ ਫਾਇਬਰੋਸਿਸ, ਜੈਨੇਟਿਕ ਰੋਗ ਹੈ। ਇਹ ਸਰੀਰ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਅੰਗਾਂ ਵਿੱਚ ਦਿਲ, ਪਾਚਕ ਗ੍ਰੰਥੀ (ਪੈਂਕਰਿਆਜ਼), ਮੂਤਰ ਮਾਰਗ ਵਾਲੇ ਅੰਗ, ਜਣਨ ਅੰਗ ਅਤੇ ਮੁੜ੍ਹਕੇ ਦੀਆਂ ਗ੍ਰੰਥੀਆਂ ਆਦਿ ਸ਼ਾਮਿਲ ਹਨ। ਇਨ੍ਹਾਂ ਅੰਗਾਂ ਦੀਆਂ ਕੁੱਝ ਵਿਸ਼ੇਸ਼ ਕੋਸ਼ਕਾਵਾਂ ਅਕਸਰ ਲਾਰ ਅਤੇ ਤਰਲ ਪਦਾਰਥ ਪੈਦਾ ਕਰਦੀਆਂ ਹਨ ਪਰ ਸਿਸਟਿਕ ਫਾਇਬਰੋਸਿਸ ਹੋਣ ਉੱਤੇ ਇਹ ਕੋਸ਼ਿਕਾਵਾਂ ਸਾਧਾਰਨ ਤੋਂ ਕੁਝ ਗਾੜ੍ਹਾ ਪਦਾਰਥ ਪੈਦਾ ਕਰਨ ਲਗਦੀਆਂ ਹਨ। ਸਿਸਟਿਕ ਫਾਇਬਰੋਸਿਸ ਹੋਣ 'ਤੇ ਸਰੀਰ ਵਿੱਚ ਪਾਣੀ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਫੇਫੜਿਆਂ 'ਤੇ ਪੈਂਦਾ ਹੈ। ਇਸ ਹਾਲਤ ਵਿੱਚ ਫੇਫੜਿਆਂ ਵਿੱਚ ਇਹ ਪਦਾਰਥ ਕੀਟਾਣੂਆਂ ਨਾਲ ਭਰ ਜਾਂਦਾ ਹੈ ਜਿਸ ਦੇ ਨਾਲ ਵਾਰ ਵਾਰ ਫੇਫੜਿਆਂ ਵਿੱਚ ਲਾਗ ਦੀ ਸ਼ਿਕਾਇਤ ਹੁੰਦੀ ਹੈ। ਇਸ ਰੋਗ ਦਾ ਲੱਛਣ ਵੀ ਖੰਘ ਹੋ ਸਕਦੀ ਹੈ।
ਪਲਮੋਨਰੀ ਇਡਮਾ (ਫੇਫੜਿਆਂ ਵਿੱਚ ਪਾਣੀ ਭਰਨਾ): ਪਲਮੋਨਰੀ ਇਡਮਾ ਵੀ ਫੇਫੜਿਆਂ ਨਾਲ ਸਬੰਧਤ ਗੰਭੀਰ ਰੋਗ ਹੈ। ਇਸ ਵਿੱਚ ਫੇਫੜਿਆਂ ਦੀਆਂ ਝਿੱਲੀਆਂ ਵਿੱਚ ਪਾਣੀ ਭਰ ਜਾਂਦਾ ਹੈ। ਸਿੱਟੇ ਵਜੋਂ ਖੰਘ ਨਾਲ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਹ ਰੋਗ ਕਈ ਵਾਰ ਫੇਫੜਿਆਂ ਦੇ ਨਾਲ ਨਾਲ ਦਿਲ ਨੂੰ ਵੀ ਪ੍ਰਭਾਵਿਤ ਕਰਨ ਲੱਗਦਾ ਹੈ। ਉਸ ਵਕਤ ਇਸ ਦੀ ਗੰਭੀਰਤਾ ਵਧ ਜਾਂਦੀ ਹੈ। ਇਸ ਰੋਗ ਵਿੱਚ ਵਾਯੂਕੋਸ਼ ਵਿੱਚ ਹਵਾ ਦੀ ਜਗ੍ਹਾ ਤਰਲ ਪਦਾਰਥ ਭਰਨ ਕਾਰਨ ਆਕਸੀਜਨ ਖ਼ੂਨ ਵਿੱਚ ਨਹੀਂ ਮਿਲਦੀ ਅਤੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਵਜ੍ਹਾ ਕਾਰਨ ਰੋਗੀ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਪਲਮੋਨਰੀ ਏਡੀਮਾ ਦੇ ਹੋਰ ਲੱਛਣ ਸਾਹ ਲੈਣ ਵਿੱਚ ਤਕਲੀਫ਼, ਸੀਨੇ ਵਿੱਚ ਦਰਦ, ਬਲਗਮ ਵਿੱਚ ਖੂਨ ਆਣਾ, ਅਚਾਨਕ ਬਹੁਤ ਤੇਜ਼ੀ ਨਾਲ ਸਾਹ ਆਉਣਾ, ਹਲਕਾ ਕੰਮ ਕਰਨ 'ਤੇ ਵੀ ਤੁਰੰਤ ਹਫ਼ ਜਾਣਾ, ਚਮੜੀ ਦਾ ਰੰਗ ਨੀਲਾ ਜਾਂ ਹਲਕਾ ਭੂਰਾ ਹੋ ਜਾਣਾ ਅਤੇ ਖ਼ੂਨ ਦਾ ਦਬਾਅ (ਬਲੱਡ ਪ੍ਰੈੱਸ਼ਰ) ਘੱਟ ਹੋ ਜਾਣਾ ਆਦਿ ਹਨ।
ਕੰਜੈਸਟਿਵ ਹਾਰਟ ਫੇਲਿਓਰ (ਸਹੀ ਮਾਤਰਾ ਵਿੱਚ ਖ਼ੂਨ ਪੰਪ ਨਾ ਹੋਣਾ): ਕੰਜੈਸਟਿਵ ਹਾਰਟ ਫੇਲਿਓਰ ਉਸ ਹਾਲਤ ਨੂੰ ਕਹਿੰਦੇ ਹਨ ਜਦੋਂ ਦਿਲ ਸਰੀਰ ਦੀ ਜ਼ਰੂਰਤ ਮੁਤਾਬਕ ਸਮਰੱਥ ਮਾਤਰਾ ਵਿੱਚ ਖ਼ੂਨ ਪੰਪ ਨਹੀਂ ਕਰਦਾ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਦਿਲ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਲੇਕਿਨ ਉਹ ਕੰਮ ਪੂਰੀ ਸਮਰੱਥਾ ਨਾਲ ਨਹੀਂ ਕਰ ਸਕਦਾ। ਨਤੀਜੇ ਵਜੋਂ ਲੋਕ ਆਮ ਤੌਰ 'ਤੇ ਕਮਜ਼ੋਰ ਅਤੇ ਥੱਕਿਆ ਹੋਇਆ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਹ ਉਖੜਨ ਦੀ ਸ਼ਿਕਾਇਤ ਹੁੰਦੀ ਰਹਿੰਦੀ ਹੈ। ਖੰਘ ਨਾਲ ਪੂਰੇ ਦਿਨ ਸੁਸਤੀ ਅਤੇ ਸਾਹ ਲੈਣ ਵਿੱਚ ਤਕਲੀਫ਼ ਇਸ ਰੋਗ ਦੇ ਲੱਛਣ ਹੋ ਸਕਦੇ ਹਨ।
ਟਿਊਬਰਕਿਊਲੋਸਿਸ (ਟੀਬੀ, ਤਪਦਿਕ): ਟਿਊਬਰਕਿਊਲੋਸਿਸ ਲਾਗ ਵਾਲਾ ਰੋਗ ਹੁੰਦਾ ਹੈ ਜੋ ਬੈਕਟੀਰੀਆ ਦੀ ਵਜ੍ਹਾ ਤੋਂ ਹੁੰਦਾ ਹੈ। ਇਹ ਬੈਕਟੀਰੀਆ ਸਰੀਰ ਦੇ ਸਾਰੇ ਅੰਗਾਂ ਵਿੱਚ ਪਰਵੇਸ਼ ਕਰ ਜਾਂਦਾ ਹੈ ਹਾਲਾਂਕਿ ਇਹ ਜ਼ਿਆਦਾਤਰ ਫੇਫੜਿਆਂ ਵਿੱਚ ਹੀ ਹੁੰਦਾ ਹੈ। ਇਸ ਰੋਗ ਕਾਰਨ ਵੀ ਖੰਘ ਨਾਲ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ। ਟੀਬੀ ਦੇ ਹੋਰ ਲੱਛਣ ਇਸ ਪ੍ਰਕਾਰ ਹਨ: ਤਿੰਨ ਹਫ਼ਤੇ ਤੋਂ ਜ਼ਿਆਦਾ ਖੰਘ, ਬੁਖਾਰ (ਖ਼ਾਸ ਤੌਰ 'ਤੇ ਸ਼ਾਮ ਨੂੰ ਵਧਦਾ ਹੈ), ਛਾਤੀ ਵਿੱਚ ਤੇਜ਼ ਦਰਦ, ਬਲਗਮ ਨਾਲ ਖ਼ੂਨ ਦਾ ਆਣਾ, ਸਾਹ ਲੈਣ ਵਿੱਚ ਤਕਲੀਫ਼, ਭੁੱਖ ਵਿੱਚ ਕਮੀ ਆਦਿ।
ਜ਼ਾਹਿਰ ਹੈ ਕਿ ਜੇ ਸਰੀਰ ਵਿਚ ਕੋਈ ਵੀ ਤਬਦੀਲੀ ਬਹੁਤੇ ਦਿਨਾਂ ਤੱਕ ਨਜ਼ਰ ਆਉਂਦੀ ਹੈ ਤਾਂ ਛੇਤੀ ਤੋਂ ਛੇਤੀ ਆਪਣੇ ਨੇੜੇ ਦੇ ਡਾਕਟਰ ਨਾਲ ਸੰਪਰਕ ਕਰੋ। ਘਰੇ ਬੈਠੇ ਟੋਟਕੇ ਨਾ ਅਜ਼ਮਾਉਂਦੇ ਰਹੋ। ਇਸ ਨਾਲ ਰੋਗ ਹੋਰ ਗੰਭੀਰ ਹੋ ਸਕਦਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
US Election 2024 : ਪੁਲਾੜ ਤੋਂ ਵੋਟ ਪਾਵੇਗੀ Sunita Williams, ਕਿਵੇਂ ਸੰਭਵ ਹੋਵੇਗਾ ਇਹ, ਦਿਲਚਸਪ ਹੈ Process
ਨਵੀਂ ਦਿੱਲੀ : NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams Cast Vote) ਅਤੇ ਬੁਚ ਵਿਲਮੋਰ (Butch Wilmore) ਪੁਲਾੜ ਵਿੱਚ ਫਸੇ ਹੋਏ ਹਨ।...
Kejriwal Bail : ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ, ਬੋਲੇ- ਰੱਬ ਦਾ ਬਹੁਤ ਬਹੁਤ ਧੰਨਵਾਦ, ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਤੋਂ ਬਾਹਰ ਆ ਗਏ। ਉਨ੍ਹਾਂ ਬਾਹਰ ਆਉਂਦੇ ਹੀ ਸਮਰਥਕਾਂ ਨੂੰ ਸੰਬੋਧਨ ਕੀਤਾ। ਉਸ ਨੇ ਰੱਬ ਦਾ ਬਹ...
ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ
ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾ...
Jammu Kashmir Terror Attack: ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ, ਬਾਰਾਮੂਲਾ 'ਚ 3 ਅੱਤਵਾਦੀ ਢੇਰ; ਆਪਰੇਸ਼ਨ ਜਾਰੀ
ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਦੋ ਅੱਤਵਾਦ...
'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮ...
Swachh Bharat Diwas: ਟਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਨਹੀਂ ਨਜ਼ਰ ਆਵੇਗੀ ਗੰਦਗੀ, ਅੱਜ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਫ਼ਾਈ ਮੁਹਿੰਮ
ਨਵੀਂ ਦਿੱਲੀ : ਰਾਸ਼ਟਰਪਿਤਾ ਗਾਂਧੀ ਜੈਅੰਤੀ (Gandhi Jayanti) ਦੇ ਮੌਕੇ 'ਤੇ ਹਰ ਸਾਲ ਰੇਲਵੇ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦਾ ਹੈ। ਇਸ ਵਾਰ ਇਹ ਵਿਸ਼ੇਸ਼...
PM Modi In Jammu : '3 ਪਰਿਵਾਰਾਂ ਨੇ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ'; ਪੜ੍ਹੋ PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ,...
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ
ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇ...
Russia-Ukraine War : ਰੂਸ ਨੇ ਯੂਕਰੇਨ 'ਤੇ Missiles ਤੇ Drones ਨਾਲ ਕੀਤਾ ਹਮਲਾ, ਕੀਵ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; 3 ਦੀ ਮੌਤ
ਯੂਕਰੇਨ ਦੀ ਫ਼ੌਜ (Ukrainian military) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਾ (missile and dro...
J&K Election 2024 : ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, 15 ਉਮੀਦਵਾਰਾਂ ਨੂੰ ਮਿਲੀਆਂ ਟਿਕਟਾਂ, ਜਾਣੋ ਕੌਣ ਕਿੱਥੋਂ ਲੜੇਗਾ ਚੋਣ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਜਪਾ ਨੇ ਸਿਰਫ਼ 15 ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਇ...
Advertisements
Feedback